ਬਾਇਡੇਨ ਦੇ ਰਾਸ਼ਟਰਪਤੀ ਬਣਦਿਆਂ ਹੀ ਚੀਨ ਨੇ ਟਰੰਪ ਪ੍ਰਸ਼ਾਸਨ ਦੇ 28 ਅਧਿਕਾਰੀਆਂ ’ਤੇ ਲਗਾਈ ਪਾਬੰਦੀ

China sanctions 28 Americans: ਅਮਰੀਕਾ ਦੇ ਰਾਸ਼ਟਰਪਤੀ ਦੇ ਤੌਰ ’ਤੇ ਡੋਨਾਲਡ ਟਰੰਪ ਦਾ ਕਾਰਜਕਾਲ ਖਤਮ ਹੋਣ ਤੋਂ ਠੀਕ ਬਾਅਦ ਚੀਨ ਨੇ ਬੁੱਧਵਾਰ ਨੂੰ ਟਰੰਪ ਪ੍ਰਸ਼ਾਸਨ ਦੇ 28 ਸਾਬਕਾ ਅਧਿਕਾਰੀਆਂ ਖਿਲਾਫ਼ ਪਾਬੰਦੀ ਲਗਾ ਦਿੱਤੀ ਹੈ । ਰਾਸ਼ਟਰਪਤੀ ਜੋ ਬਾਇਡੇਨ ਦੇ ਸਹੁੰ ਚੁੱਕਣ ਤੋਂ ਕੁਝ ਦੇਰ ਬਾਅਦ ਹੀ ਚੀਨ ਨੇ ਟਰੰਪ ਪ੍ਰਸ਼ਾਸਨ ਵਿੱਚ ਵਿਦੇਸ਼ ਮੰਤਰੀ ਰਹੇ ਮਾਈਕ ਪੋਂਪੀਓ, ਰਾਸ਼ਟਰੀ ਸੁਰੱਖਿਆ ਸਲਾਹਕਾਰ ਰਾਬਰਟ ਓ ਬ੍ਰਾਇਨ ਅਤੇ ਸੰਯੁਕਤ ਰਾਸ਼ਟਰ ਵਿੱਚ ਰਾਜਦੂਤ ਕੇਲੀ ਕ੍ਰਾਫਟ ’ਤੇ ਯਾਤਰਾ ਅਤੇ ਕਾਰੋਬਾਰੀ ਲੈਣ-ਦੇਣ ’ਤੇ ਪਾਬੰਦੀ ਲਗਾ ਦਿੱਤੀ।

China sanctions 28 Americans
China sanctions 28 Americans

ਦਰਅਸਲ, ਟਰੰਪ ਪ੍ਰਸ਼ਾਸਨ ਵਿੱਚ ਆਰਥਿਕ ਸਲਾਹਕਾਰ ਰਹੇ ਪੀਟਰ ਨਵਾਰੂ, ਏਸ਼ੀਆ ਦੇ ਲਈ ਚੋਟੀ ਡਿਪਲੋਮੈਟ ਡੇਵਿਡ ਸਿਟਲਵੇਲ, ਸਿਹਤ ਅਤੇ ਮਨੁੱਖੀ ਸੇਵਾ ਮੰਤਰੀ ਅਲੈਕਸ ਅਜ਼ਰ ਦੇ ਨਾਲ ਸਾਬਕਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਜਾਨ ਬੋਲਟਨ ਅਤੇ ਰਣਨੀਤੀਕਾਰ ਸਟੀਫਨ ਬੈਨਨ ’ਤੇ ਵੀ ਪਾਬੰਦੀ ਲਗਾਈ ਗਈ ਹੈ। ਟਰੰਪ ਪ੍ਰਸ਼ਾਸਨ ਦੇ ਅਧਿਕਾਰੀਆਂ ’ਤੇ ਲਗਾਈ ਗਈ ਇਹ ਪਾਬੰਦੀ ਇਸ ਗੱਲ ਦੀ ਪ੍ਰਤੀਕ ਹੈ ਜੋ ਚੀਨ ਦੇ ਸਖਤ ਰੁਖ ਨੂੰ ਜ਼ਾਹਿਰ ਕਰਦੀ ਹੈ।

China sanctions 28 Americans

ਦੱਸ ਦੇਈਏ ਕਿ ਇਸ ਤੋਂ ਪਹਿਲਾਂ, ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ ਦੱਖਣੀ ਚੀਨ ਸਾਗਰ ਵਿੱਚ ਚੀਨ ਦੀ ਵੱਧ ਰਹੀ ਹਮਲੇ ਦੀ ਨੀਤੀ ਨੂੰ ਲੈ ਕੇ ਨਵੀਂ ਪਾਬੰਦੀਆਂ ਲਗਾਈਆਂ ਗਈਆਂ ਸਨ। ਇਹ ਪਾਬੰਦੀਆਂ ਆਉਣ ਵਾਲੇ ਰਾਸ਼ਟਰਪਤੀ ਜੋ ਬਾਇਡੇਨ ਦੀ ਚੀਨ ਨਾਲ ਕੂਟਨੀਤੀ ਨੂੰ ਹੋਰ ਗੁੰਝਲਦਾਰ ਕਰ ਸਕਦੀਆਂ ਹਨ। ਟਰੰਪ ਪ੍ਰਸ਼ਾਸਨ ਨੇ ਆਪਣੇ ਸ਼ਾਸਨ ਦੇ ਆਖਰੀ ਦਿਨਾਂ ਵਿੱਚ ਬਹੁਤ ਸਾਰੇ ਚੀਨੀ ਅਧਿਕਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ‘ਤੇ ਯਾਤਰਾ ਪਾਬੰਦੀਆਂ ਲਗਾਈਆਂ ਸਨ।

ਇਹ ਵੀ ਦੇਖੋ: ਬਿਹਾਰ ‘ਚ ਮੰਡੀਆਂ ਖ਼ਤਮ ਹੋਣ ਮਗਰੋਂ ਤੁਸੀਂ ਵੇਖੋ ਕੀ ਹਾਲ ਨੇ ਇਥੇ ਕਿਸਾਨਾਂ ਦੇ ਤੇ ਸਮਝੋ ਪੰਜਾਬ ਦਾ ਕੀ ਬਣੂ ?

The post ਬਾਇਡੇਨ ਦੇ ਰਾਸ਼ਟਰਪਤੀ ਬਣਦਿਆਂ ਹੀ ਚੀਨ ਨੇ ਟਰੰਪ ਪ੍ਰਸ਼ਾਸਨ ਦੇ 28 ਅਧਿਕਾਰੀਆਂ ’ਤੇ ਲਗਾਈ ਪਾਬੰਦੀ appeared first on Daily Post Punjabi.



source https://dailypost.in/news/international/china-sanctions-28-americans/
Previous Post Next Post

Contact Form