26 ਜਨਵਰੀ ਨੂੰ ਦੇਸ਼ ‘ਚ ਇਕੱਠੇ ਚੱਲਣਗੇ ਟੈਂਕ ਅਤੇ ਟਰੈਕਟਰ, ਤਿਆਰੀਆਂ ‘ਚ ਰੁੱਝੇ ਕਿਸਾਨ

Republic day tractor march : ਦੇਸ਼ ਗਣਤੰਤਰ ਦਿਵਸ ਪਰੇਡ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਇਸ ਦੇ ਨਾਲ ਹੀ, ਅੰਦੋਲਨਕਾਰੀ ਕਿਸਾਨ ਜੱਥੇਬੰਦੀਆਂ ਨੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਆਪਣਾ ਦਰਦ ਜ਼ਾਹਿਰ ਕਰਨ ਲਈ ਇਸ ਦਿਨ ਟਰੈਕਟਰ ਮਾਰਚ ਕੱਢਣ ਦਾ ਫੈਸਲਾ ਕੀਤਾ ਹੈ। ਵੱਖ-ਵੱਖ ਕਿਸਾਨ ਜੱਥੇਬੰਦੀਆਂ ਨੇ ਟਰੈਕਟਰ ਪਰੇਡ ਲਈ ਮੁਹਿੰਮ ਵੀ ਆਰੰਭ ਕਰ ਦਿੱਤੀ ਹੈ। ਕਿਸਾਨ ਪਰੇਡ ‘ਚ ਸ਼ਾਮਿਲ ਹੋਣ ਲਈ ਤਿਆਰੀਆਂ ‘ਚ ਰੁੱਝੇ ਹੋਏ ਹਨ, ਕਿਸਾਨ ਪਰੇਡ ਲਈ ਟਰੈਕਟਰਾਂ ਦੀ ਮੁਰੰਮਤ ਕਰ ਰਹੇ ਹਨ। ਕਿਸਾਨ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨੂੰ ਪਰੇਡ ‘ਚ ਸ਼ਾਮਿਲ ਹੋਣ ਲਈ ਵੀ ਪ੍ਰੇਰਿਤ ਕਰ ਰਹੇ ਹਨ। ਕਿਸਾਨਾਂ ਵਲੋਂ ਮੌਕ ਪਰੇਡ ਵੀ ਕੀਤੀ ਜਾ ਰਹੀ ਹੈ। ਕਿਸਾਨਾਂ ਵਲੋਂ ਕਿਹਾ ਗਿਆ ਹੈ ਕਿ 26 ਜਨਵਰੀ ਨੂੰ ਦੇਸ਼ ‘ਚ ਟੈਂਕ ਅਤੇ ਟਰੈਕਟਰ ਇਕੱਠੇ ਚੱਲਣਗੇ।

Republic day tractor march
Republic day tractor march

ਟਰੈਕਟਰ ਰੈਲੀ ਨੂੰ ਰੋਕਣ ਲਈ ਦਿੱਲੀ ਪੁਲਿਸ ਪਹਿਲਾਂ ਹੀ ਸੁਪਰੀਮ ਕੋਰਟ ਪਹੁੰਚ ਚੁੱਕੀ ਹੈ। ਦਿੱਲੀ ਪੁਲਿਸ ਨੇ ਆਪਣੀ ਅਰਜ਼ੀ ਵਿੱਚ ਖਦਸ਼ਾ ਜਤਾਇਆ ਹੈ ਕਿ ਕਿਸਾਨ ਟਰੈਕਟਰ ਮਾਰਚ ਕੱਢ ਕੇ ਗਣਤੰਤਰ ਦਿਵਸ ਪਰੇਡ ਨੂੰ ਭੰਗ ਕਰ ਸਕਦੇ ਹਨ। ਦਿੱਲੀ ਪੁਲਿਸ ਨੇ ਸੁਪਰੀਮ ਕੋਰਟ ਨੂੰ ਇਹ ਵੀ ਕਿਹਾ ਹੈ ਕਿ ਕਿਸਾਨਾਂ ਦਾ ਮਾਰਚ ਕਾਨੂੰਨ ਵਿਵਸਥਾ ਲਈ ਚੁਣੌਤੀ ਬਣ ਸਕਦਾ ਹੈ ਅਤੇ ਇਹ ਦੇਸ਼ ਨੂੰ ਸ਼ਰਮਿੰਦਾ ਕਰ ਸਕਦਾ ਹੈ। ਹੁਣ ਵੇਖਣਾ ਇਹ ਹੈ ਕਿ ਕੀ ਸੁਪਰੀਮ ਕੋਰਟ ਕਿਸਾਨ ਜੱਥੇਬੰਦੀਆਂ ਨੂੰ ਟਰੈਕਟਰ ਰੈਲੀ ਕਰਨ ਤੋਂ ਰੋਕੇਗੇ ਜਾ ਨਹੀਂ ਹੈ।

ਇਹ ਵੀ ਦੇਖੋ : Rajewal ਤੋਂ ਸੁਣੋ ਕਿਵੇਂ ਦਾ ਹੋਵੇਗਾ 26 ਜਨਵਰੀ ਦਾ ਸੰਘਰਸ਼, ਕੋਈ ਬੈਰੀਕੇਡ ਨੀ ਤੋੜਨੇ, ਟਰੈਕਟਰਾਂ ‘ਤੇ ਨਾ ਲਾਓ ਜੰਗਲੇ

The post 26 ਜਨਵਰੀ ਨੂੰ ਦੇਸ਼ ‘ਚ ਇਕੱਠੇ ਚੱਲਣਗੇ ਟੈਂਕ ਅਤੇ ਟਰੈਕਟਰ, ਤਿਆਰੀਆਂ ‘ਚ ਰੁੱਝੇ ਕਿਸਾਨ appeared first on Daily Post Punjabi.



Previous Post Next Post

Contact Form