ਬਿਲ ਗੇਟਸ ਬਣੇ ਅਮਰੀਕਾ ਦੇ ਸਭ ਤੋਂ ਵੱਡੇ ਕਿਸਾਨ, ਖਰੀਦੀ 2,42,000 ਏਕੜ ਜ਼ਮੀਨ

Bill Gates now largest private farmland: ਮਾਇਕ੍ਰੋਸਾਫਟ ਦੇ ਸੰਸਥਾਪਕ ਅਤੇ ਦੁਨੀਆ ਦੇ ਚੌਥੇ ਸਭ ਤੋਂ ਅਮੀਰ ਸ਼ਖਸ ਬਿਲ ਗੇਟਸ ਨੇ ਅਮਰੀਕਾ ਵਿੱਚ ਵੱਡੇ ਪੈਮਾਨੇ ‘ਤੇ ਖੇਤੀ ਦੀ ਜ਼ਮੀਨ ਖਰੀਦੀ ਹੈ। ਇੱਕ ਰਿਪੋਰਟ ਅਨੁਸਾਰ ਹੁਣ ਬਿਲ ਗੇਟਸ ਅਮਰੀਕਾ ਦੇ 18 ਸੂਬਿਆਂ ਵਿੱਚ  ਕੁੱਲ 2 ਲੱਖ 42 ਹਜ਼ਾਰ ਏਕੜ ਖੇਤੀ ਦੀ ਜ਼ਮੀਨ ਦੇ ਮਾਲਕ ਹੋ ਗਏ ਹਨ । ਇੰਨੀ ਵੱਧ ਜ਼ਮੀਨ ਖਰੀਦਣ ਤੋਂ ਬਾਅਦ ਬਿਲ ਗੇਟਸ ਅਮਰੀਕਾ ਵਿੱਚ ਖੇਤੀ ਵਾਲੀ ਜ਼ਮੀਨ ਦੇ ਸਭ ਤੋਂ ਵੱਡੇ ਮਾਲਕ ਹੋ ਗਏ ਹਨ। ਹਾਲਾਂਕਿ ਬਿਲ ਗੇਟਸ ਨੇ ਸਿਰਫ ਖੇਤੀ ਯੋਗ ਜ਼ਮੀਨ ਵਿੱਚ ਨਿਵੇਸ਼ ਨਹੀਂ ਕੀਤਾ ਹੈ, ਬਲਕਿ ਸਭ ਤਰ੍ਹਾਂ ਦੀ ਕੁੱਲ 2,68,984 ਏਕੜ ਜ਼ਮੀਨ ਦੇ ਉਹ ਮਾਲਕ ਬਣ ਚੁੱਕੇ ਹਨ।

Bill Gates now largest private farmland
Bill Gates now largest private farmland

ਦਰਅਸਲ, ਇਹ ਜ਼ਮੀਨ ਅਮਰੀਕਾ ਦੇ 19 ਸੂਬਿਆਂ ਵਿੱਚ ਸਥਿਤ ਹੈ। ਇਨ੍ਹਾਂ ਵਿੱਚ ਐਰੀਜ਼ੋਨਾ ਵਿੱਚ ਸਥਿਤ ਜ਼ਮੀਨ ਵੀ ਸ਼ਾਮਿਲ ਹੈ ਜਿਸ ‘ਤੇ ਸਮਾਰਟ ਸਿਟੀ ਵਸਾਉਣ ਦੀ ਯੋਜਨਾ ਹੈ । ਦੱਸ ਦੇਈਏ ਕਿ 65 ਸਾਲਾਂ ਦੇ ਬਿਲ ਗੇਟਸ ਨੇ ਅਮਰੀਕਾ ਦੇ ਲੁਸਿਆਨਾ ਵਿੱਚ 69 ਹਜ਼ਾਰ ਏਕੜ, ਅਰਕਸਸ ਵਿੱਚ ਕਰੀਬ 48 ਹਜ਼ਾਰ ਏਕੜ, ਐਰੀਜ਼ੋਨਾ ਵਿੱਚ 25 ਹਜ਼ਾਰ ਏਕੜ ਖੇਤੀ ਯੋਗ ਜ਼ਮੀਨ ਖਰੀਦੀ ਹੈ । ਹੁਣ ਤੱਕ ਇਹ ਸਾਫ ਨਹੀਂ ਹੋਇਆ ਕਿ ਬਿਲ ਗੇਟਸ ਨੇ ਖੇਤੀ ਲਈ ਇੰਨੀ ਜ਼ਿਆਦਾ ਜ਼ਮੀਨ ਕਿਉਂ ਖਰੀਦੀ ਹੈ।

Bill Gates now largest private farmland
Bill Gates now largest private farmland

ਬਿਲ ਗੇਟਸ ਨੇ ਇਹ ਜ਼ਮੀਨ ਸਿੱਧੇ ਤੌਰ ‘ਤੇ ਨਾਲ ਹੀ ਪਰਸਨਲ ਇੰਵੈਸਟਮੈਂਟ ਐਂਟਿਟੀ ਕਾਸਕੇਡ ਇੰਵੈਸਟਮੈਂਟ ਦੇ ਜ਼ਰੀਏ ਖਰੀਦੀ ਹੈ । ਰਿਪੋਰਟਾਂ ਅਨੁਸਾਰ ਉਨ੍ਹਾਂ ਨੇ ਸਾਲ 2018 ਵਿੱਚ ਵਾਸ਼ਿੰਗਟਨ ਵਿੱਚ 16 ਹਜ਼ਾਰ ਏਕੜ ਜ਼ਮੀਨ ਖਰੀਦੀ ਸੀ । ਵਾਸ਼ਿੰਗਟਨ ਵਿੱਚ ਖਰੀਦੀ ਗਈ ਜ਼ਮੀਨ ਵਿੱਚੋਂ 14500 ਹਜ਼ਾਰ ਏਕੜ ਜ਼ਮੀਨ ਹਾਰਸ ਹੈਵੇਨ ਹਿਲਸ ਖੇਤਰ ਵਿੱਚ ਖਰੀਦੀ ਗਈ ਸੀ।

Bill Gates now largest private farmland

ਦੱਸ ਦੇਈਏ ਕਿ ਸਾਲ 2008 ਵਿੱਚ ਬਿਲ ਐਂਡ ਮੇਲਿੰਡਾ ਗੇਟਸ ਫਾਊਂਡੇਸ਼ਨ ਨੇ ਐਲਾਨ ਕੀਤਾ ਸੀ ਕਿ ਉਹ ਅਫਰੀਕਾ ਤੇ ਦੁਨੀਆ ਦੇ ਹੋਰ ਵਿਕਾਸਸ਼ੀਲ ਖੇਤਰਾਂ ਦੇ ਛੋਟੇ ਕਿਸਾਨਾਂ ਨੂੰ ਫਸਲ ਉਗਾਉਣ ਤੇ ਉਨ੍ਹਾਂ ਦੀ ਆਮਦਨੀ ਵਿੱਚ ਮਦਦ ਲਈ 2238 ਕਰੋੜ ਰੁਪਏ ਦੀ ਮਦਦ ਦੇ ਰਹੇ ਹਨ, ਤਾਂ ਜੋ ਛੋਟੇ ਕਿਸਾਨ ਭੁੱਖ ਤੇ ਗਰੀਬੀ ਤੋਂ ਬਾਹਰ ਆ ਸਕੇ। 

ਇਹ ਵੀ ਦੇਖੋ: UK ‘ਚ ਬੱਸ ਰਾਹੀਂ ਕਰਦੇ ਨੇ ਲੰਗਰ ਦੀ ਸੇਵਾ, ਹੁਣ ਲਗਾਇਆ ਦਿੱਲੀ ‘ਚ ਲੰਗਰ

The post ਬਿਲ ਗੇਟਸ ਬਣੇ ਅਮਰੀਕਾ ਦੇ ਸਭ ਤੋਂ ਵੱਡੇ ਕਿਸਾਨ, ਖਰੀਦੀ 2,42,000 ਏਕੜ ਜ਼ਮੀਨ appeared first on Daily Post Punjabi.



source https://dailypost.in/news/international/bill-gates-now-largest-private-farmland/
Previous Post Next Post

Contact Form