ਦੱਖਣੀ ਅਫ਼ਰੀਕਾ ਨੇ ਸੀਰਮ ਇੰਸਟੀਚਿਊਟ ਦੀ ਵੈਕਸੀਨ ਨੂੰ ਦਿੱਤੀ ਮਨਜ਼ੂਰੀ, ਭਾਰਤ ਭੇਜੇਗਾ 15 ਲੱਖ ਡੋਜ਼

South African regulator approves: ਹੁਣ ਦੱਖਣੀ ਅਫਰੀਕਾ ਦੇ ਸਿਹਤ ਵਿਭਾਗ ਨੇ ਵੀ ਭਾਰਤ ਦੇ ਸੀਰਮ ਇੰਸਟੀਚਿਊਟ ਦੀ ਵੈਕਸੀਨ ਨੂੰ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਦੇ ਦਿੱਤੀ ਹੈ। ਸੀਰਮ ਇੰਸਟੀਚਿਊਟ ਕੁਝ ਦਿਨਾਂ ਵਿੱਚ ਦੱਖਣੀ ਅਫਰੀਕਾ ਨੂੰ 15 ਲੱਖ ਕੋਵੀਸ਼ੀਲਡ ਦੀ ਖੁਰਾਕ ਸਪਲਾਈ ਕਰੇਗਾ, ਜਿਸ ਨੂੰ ਸਿਹਤ ਕਰਮਚਾਰੀਆਂ ਨੂੰ ਲਗਾਇਆ ਜਾਵੇਗਾ। ਦੱਖਣੀ ਅਫਰੀਕਾ ਵਿੱਚ ਕੋਰੋਨਾ ਦੇ 14 ਲੱਖ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ, ਜਦੋਂ ਕਿ 40 ਹਜ਼ਾਰ ਲੋਕਾਂ ਦੀ ਜਾਨ ਜਾ ਚੁੱਕੀ ਹੈ । ਇੱਥੇ ਹਰ ਰੋਜ਼ ਔਸਤਨ 12 ਹਜ਼ਾਰ ਨਵੇਂ ਕੇਸ ਦਰਜ ਕੀਤੇ ਜਾ ਰਹੇ ਹਨ।

South African regulator approves
South African regulator approves

ਦਰਅਸਲ, ਭਾਰਤ ਨੇ ਪਿਛਲੇ ਹਫ਼ਤੇ ਐਲਾਨ ਕੀਤਾ ਸੀ ਕਿ ਉਹ ਸ਼੍ਰੀਲੰਕਾ ਤੇ ਅੱਠ ਹੋਰ ਦੇਸ਼ਾਂ- ਭੂਟਾਨ, ਮਾਲਦੀਵ, ਬੰਗਲਾਦੇਸ਼, ਨੇਪਾਲ, ਮਿਆਂਮਾਰ, ਸੇਸ਼ੇਲਜ਼, ਅਫਗਾਨਿਸਤਾਨ ਅਤੇ ਮਾਰੀਸ਼ਸ ਨੂੰ ਮਦਦ ਵਜੋਂ ਕੋਰੋਨਾ ਵੈਕਸੀਨ ਭੇਜੇਗਾ । ‘ਨੇਬਰ ਫਰਸਟ’ ਨੀਤੀ ਦੇ ਅਨੁਸਾਰ ਨੇਪਾਲ, ਬੰਗਲਾਦੇਸ਼, ਭੂਟਾਨ ਅਤੇ ਮਾਲਦੀਵ ਨੂੰ ਪਹਿਲਾਂ ਹੀ ਭਾਰਤੀ ਕੋਰੋਨਾ ਟੀਕਾ ਮਦਦ ਦੇ ਤਹਿਤ ਮਿਲ ਚੁੱਕਿਆ ਹੈ। 1 ਜਨਵਰੀ ਨੂੰ ਭਾਰਤ ਵਿੱਚ ਮਾਹਿਰ ਕਮੇਟੀ ਵੱਲੋਂ ਕੋਵਿਸ਼ੀਲਡ ਦੀ ਸੰਕਟਕਾਲੀ ਵਰਤੋਂ ਦੀ ਅੰਤਿਮ ਮਨਜ਼ੂਰੀ ਲਈ ਡਰੱਗਜ਼ ਕੰਟਰੋਲਰ ਜਨਰਲ ਆਫ਼ ਇੰਡੀਆ ਨੂੰ ਸਿਫਾਰਸ਼ ਕੀਤੀ ਗਈ ਸੀ। ਇਸ ਤੋਂ ਬਾਅਦ 2 ਜਨਵਰੀ ਨੂੰ ਭਾਰਤ ਬਾਇਓਟੈਕ ਅਤੇ ICMR ਵੱਲੋਂ ਤਿਆਰ ਕੀਤੀ ਗਈ ‘ਕੋਵੈਕਸੀਨ’ ਨੂੰ ਮਾਹਿਰ ਕਮੇਟੀ ਵੱਲੋਂ DCGI ਕੋਲ ਅੰਤਿਮ ਫੈਸਲਾ ਲੈਣ ਲਈ ਭੇਜਿਆ ਗਿਆ ਸੀ। DCGI ਨੇ 3 ਜਨਵਰੀ ਨੂੰ ਦੋਵਾਂ ਟੀਕਿਆਂ ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਸੀ। ਉਸ ਸਮੇਂ ਤੋਂ ਹੀ ਭਾਰਤ ਲਗਾਤਾਰ ਵਿਸ਼ਵ ਭਰ ਵਿੱਚ ਕੋਰੋਨਾ ਵੈਕਸੀਨ ਭੇਜ ਰਿਹਾ ਹੈ।

South African regulator approves
South African regulator approves

ਸ਼੍ਰੀਲੰਕਾ ਨੂੰ ਅਗਲੇ ਹਫ਼ਤੇ ਮਿਲੇਗਾ ਕੋਰੋਨਾ ਟੀਕਾ
ਸ਼੍ਰੀਲੰਕਾ ਨੂੰ ਅਗਲੇ ਹਫਤੇ ਭਾਰਤ ਤੋਂ ਕੋਵਿਡ-19 ਟੀਕਾ ਮੁਫਤ ਮਿਲੇਗਾ, ਇਸ ਬਾਰੇ ਰਾਸ਼ਟਰਪਤੀ ਗੋਟਬਾਯਾ ਰਾਜਪਕਸ਼ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ । ਇਸ ਤੋਂ ਇੱਕ ਦਿਨ ਪਹਿਲਾਂ ਦੇਸ਼ ਨੇ ਆਕਸਫੋਰਡ ਐਸਟ੍ਰੋਜਨਕਾ ਟੀਕਾ ‘ਕੋਵਿਸ਼ੀਲਡ’ ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਸੀ। ਇਸ ਦੇ ਨਾਲ ਹੀ ਡਾਕਟਰਾਂ ਵੱਲੋਂ ਚਿਤਾਵਨੀ ਦਿੱਤੀ ਗਈ ਹੈ ਕਿ ਕੋਵਿਡ-19 ਵਿਰੁੱਧ ਮੋਰਚੇ ‘ਤੇ ਕੰਮ ਕਰ ਰਹੇ ਸਿਹਤ ਕਰਮਚਾਰੀਆਂ ਨੂੰ ਜਲਦੀ ਤੋਂ ਜਲਦੀ ਟੀਕਾ ਲਗਾਇਆ ਜਾਣਾ ਚਾਹੀਦਾ ਹੈ।

South African regulator approves

ਦੱਸ ਦੇਈਏ ਕਿ ਭਾਰਤ ਨੇ ਆਪਣੇ ਦੱਖਣੀ ਏਸ਼ੀਆਈ ਗੁਆਂਢੀਆਂ ਨੂੰ ਕੋਰੋਨਾ ਵਾਇਰਸ ਵੈਕਸੀਨ ਭੇਜਣ ਤੋਂ ਬਾਅਦ ਹੁਣ ਅਫਰੀਕਾ ਵਿੱਚ ਵੈਕਸੀਨ ਭੇਜ ਦਿੱਤੀ ਹੈ। ਸ਼ੁੱਕਰਵਾਰ ਸ਼ਾਮ ਨੂੰ ਰਾਇਲ ਏਅਰ ਮੈਰੋਕ ਜਹਾਜ਼ ਭਾਰਤ ਤੋਂ ਮੋਰੱਕੋ ਦੀ ਰਾਜਧਾਨੀ ਰਬਾਤ ਲਈ ਰਵਾਨਾ ਹੋਇਆ ਸੀ । ਇਸ ਹਫਤੇ ਦੇ ਸ਼ੁਰੂ ਵਿੱਚ ਵਿਦੇਸ਼ ਮੰਤਰੀ ਐਸ.ਕੇ. ਜੈਸ਼ੰਕਰ ਨੇ ਅਫਰੀਕੀ ਦੇਸ਼ਾਂ ਦੇ ਰਾਜਦੂਤਾਂ ਨਾਲ ਮੁਲਾਕਾਤ ਕੀਤੀ ਸੀ । ਜੈਸ਼ੰਕਰ ਨੇ ਆਈਐਫਐਸ (ਇੰਡੀਆ-ਅਫਰੀਕਾ ਫੋਰਮ ਸੰਮੇਲਨ) ਵਿੱਚ ਭਾਰਤ ਦੇ ਹਿੱਤਾਂ ਨੂੰ ਲੈ ਕੇ ਵੀ ਭਰੋਸਾ ਦਿੱਤਾ।

ਇਹ ਵੀ ਦੇਖੋ: ਸੁਣੋ Canada ਵੱਸਦੇ ਪੁੱਤ ਨੂੰ ਮਿਲਣ ਲਈ ਕਿਉਂ ਤਰਸ ਰਿਹਾ ਇਹ NRI , ਕਿਹੜੇ ਠੱਗਾਂ ਤੋਂ ਸਾਵਧਾਨ ਕਰ ਰਿਹਾ ਲੋਕਾਂ ਨੂੰ

The post ਦੱਖਣੀ ਅਫ਼ਰੀਕਾ ਨੇ ਸੀਰਮ ਇੰਸਟੀਚਿਊਟ ਦੀ ਵੈਕਸੀਨ ਨੂੰ ਦਿੱਤੀ ਮਨਜ਼ੂਰੀ, ਭਾਰਤ ਭੇਜੇਗਾ 15 ਲੱਖ ਡੋਜ਼ appeared first on Daily Post Punjabi.



source https://dailypost.in/news/international/south-african-regulator-approves/
Previous Post Next Post

Contact Form