ਕਿਸਾਨ ਅੰਦੋਲਨ ਵਿਚਾਲੇ PM ਮੋਦੀ ਅੱਜ ਕਰਨਗੇ ‘ਮਨ ਕੀ ਬਾਤ’, ਇਨ੍ਹਾਂ ਮੁੱਦਿਆਂ ‘ਤੇ ਕਰ ਸਕਦੇ ਹਨ ਚਰਚਾ

Mann ki Baat updates: ਕਿਸਾਨ ਅੰਦੋਲਨ ਦੇ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਯਾਨੀ ਕਿ ਅੱਜ ਸਵੇਰੇ 11 ਵਜੇ ‘ਮਨ ਕੀ ਬਾਤ’ ਕਰਨਗੇ । ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਦੇਸ਼-ਵਿਦੇਸ਼ ਵਿੱਚ ਜਨਤਾ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ । ਪ੍ਰੋਗਰਾਮ ਤੋਂ ਪਹਿਲਾਂ ਕਿਆਸ ਲਗਾਏ ਜਾ ਰਹੇ ਹਨ ਕਿ ਪ੍ਰਧਾਨ ਮੰਤਰੀ ਮੋਦੀ ਕਿਸਾਨਾਂ ਬਾਰੇ ਕੁਝ ਕਹਿ ਸਕਦੇ ਹਨ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਦੇਸ਼ ਵਾਸੀਆਂ ਨੂੰ ਕੋਰੋਨਾ ਵੈਕਸੀਨ ਬਾਰੇ ਵੀ ਅਪਡੇਟ ਦੇ ਸਕਦੇ ਹਨ। ਇਹ ਮਨ ਕੀ ਬਾਤ 2.0 ਦਾ 18ਵਾਂ ਐਡੀਸ਼ਨ ਹੈ।

ਦਰਅਸਲ, ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਮੋਦੀ ਹਮੇਸ਼ਾਂ ਦੇਸ਼ ਵਾਸੀਆਂ ਨਾਲ ਕੁੱਝ ਨਵਾਂ ਸਾਂਝਾ ਕਰਦੇ ਹਨ । ਇਸ ਸਮੇਂ ਦੇਸ਼ ਵਿੱਚ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ। ਇਹ ਕਿਸਾਨ ਨਵੇਂ ਫਾਰਮ ਕਾਨੂੰਨ ਨੂੰ ਲੈ ਕੇ ਸਰਕਾਰ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਜਿਸ ਕਾਰਨ ਕਿਆਸ ਲਗਾਏ ਜਾ ਰਹੇ ਹਨ ਕਿ ਪ੍ਰਧਾਨ ਮੰਤਰੀ ਮੋਦੀ ਕਿਸਾਨਾਂ ਲਈ ਕੁਝ ਕਹਿ ਸਕਦੇ ਹਨ।

Mann ki Baat updates
Mann ki Baat updates

ਇਸਦੇ ਨਾਲ ਹੀ ਪੀਐਮ ਮੋਦੀ ਨੇ ਐਤਵਾਰ ਨੂੰ ਤਿੰਨ ਵੈਕਸੀਨ ਕੇਂਦਰਾਂ ਦਾ ਦੌਰਾ ਕੀਤਾ, ਜਿੱਥੇ ਕੋਰੋਨਾ ਵੈਕਸੀਨ ਤਿਆਰ ਕੀਤੀ ਜਾ ਰਹੀ ਹੈ।  ਜਿਸ ਕਾਰਨ ਪ੍ਰਧਾਨ ਮੰਤਰੀ ਮੋਦੀ ਮਨ ਕੀ ਬਾਤ ਵਿੱਚ ਦੇਸ਼ ਵਾਸੀਆਂ ਨੂੰ ਕੋਰੋਨਾ ਵੈਕਸੀਨ ਬਾਰੇ ਕੋਈ ਜਾਣਕਾਰੀ ਦੇ ਸਕਦੇ ਹਨ । ਇਸਦੇ ਨਾਲ ਦੇਸ਼ ਵਿੱਚ ਕੋਰੋਨਾ ਦੇ ਮਾਮਲੇ ਬਹੁਤ ਤੇਜ਼ੀ ਨਾਲ ਵੱਧ ਰਹੇ ਹਨ ਅਤੇ ਲੋਕਾਂ ਨੇ ਕੋਰੋਨਾ ਦੇ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕਰਨਾ ਬੰਦ ਕਰ ਦਿੱਤਾ ਹੈ। ਅਜਿਹੀ ਸਥਿਤੀ ਵਿੱਚ ਉਹ ਦੇਸ਼ ਵਾਸੀਆਂ ਨੂੰ ਅਪੀਲ ਕਰ ਸਕਦੇ ਹਨ ਕਿ ਜਦੋਂ ਤੱਕ ਟੀਕਾ ਨਹੀਂ ਆਉਂਦਾ ਅਤੇ ਲੱਗ ਨਹੀਂ ਜਾਂਦਾ, ਉਦੋਂ ਤੱਕ ਕਿਸੇ ਕਿਸਮ ਦੀ ਲਾਪਰਵਾਹੀ ਨਾ ਵਰਤੋਂ।

Mann ki Baat updates

ਦੱਸ ਦੇਈਏ ਕਿ ਕੇਂਦਰ ਸਰਕਾਰ ਖਿਲਾਫ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਫਿਲਹਾਲ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਪੇਸ਼ਕਸ਼ ਕੀਤੀ ਹੈ, ਪਰ ਫਿਲਹਾਲ ਕਿਸਾਨਾਂ ਦਾ ਗੁੱਸਾ ਰੁਕਿਆ ਨਹੀਂ ਹੈ । ਸ਼ਨੀਵਾਰ ਨੂੰ ਵੀ ਦਿੱਲੀ ਤੱਕ ਦੇ ਕਿਸਾਨਾਂ ਦੇ ਪਹੁੰਚਣ ਦਾ ਸਿਲਸਿਲਾ ਜਾਰੀ ਰਿਹਾ । ਇਸ ਮਾਮਲੇ ਵਿੱਚ ਕਿਸਾਨਾਂ ਦੀ ਮੰਗ ਹੈ ਕਿ ਉਹ ਜੰਤਰ ਮੰਤਰ ਵਿਖੇ ਮਰਨ ਵਰਤ ਰੱਖਣਗੇ ਅਤੇ ਸਰਕਾਰ ਉਨ੍ਹਾਂ ਨੂੰ ਇਹ ਇਜਾਜ਼ਤ ਦੇ ਦੇਵੇ।

ਇਹ ਵੀ ਦੇਖੋ: Burari ਮੈਦਾਨ ਪਹੁੰਚੇ ਪੰਜਾਬ ਦੇ ਕਿਸਾਨ, ਗੱਡ ਦਿੱਤੇ ਝੰਡੇ, ਬਾਕੀਆਂ ਦੀ ਉਡੀਕ

The post ਕਿਸਾਨ ਅੰਦੋਲਨ ਵਿਚਾਲੇ PM ਮੋਦੀ ਅੱਜ ਕਰਨਗੇ ‘ਮਨ ਕੀ ਬਾਤ’, ਇਨ੍ਹਾਂ ਮੁੱਦਿਆਂ ‘ਤੇ ਕਰ ਸਕਦੇ ਹਨ ਚਰਚਾ appeared first on Daily Post Punjabi.



Previous Post Next Post

Contact Form