ਕਾਮਰੇਡ ਬਲਵਿੰਦਰ ਸਿੰਘ ਦਾ ਕਤਲ ਮਾਮਲਾ : ਤਰਨਤਾਰਨ ਪੁਲਿਸ ਨੇ 4 ਲੋਕਾਂ ਨੂੰ ਕੀਤਾ ਗ੍ਰਿਫਤਾਰ

Comrade Balwinder Singh murder case : ਤਰਨਤਾਰਨ ਦੇ ਭਿੱਖੀਵਿੰਡ ‘ਚ 2 ਹਫਤੇ ਪਹਿਲਾਂ ਸ਼ੌਰਿਆ ਚੱਕਰ ਐਵਾਰਡੀ ਕਾਮਰੇਡ ਬਲਵਿੰਦਰ ਸਿੰਘ ਦਾ ਕਤਲ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਪੁਲਿਸ ਨੇ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਵਿੱਚ ਰਵਿੰਦਰ ਸਿੰਘ ਵਾਸੀ ਦੀਨਾਨਗਰ, ਸੁਖਰਾਜ ਸਿੰਘ ਵਾਸੀ ਲਖਨਪਾਲ ਜ਼ਿਲਾ ਗੁਰਦਾਸਪੁਰ, ਰਵਿੰਦਰ ਸਿੰਘ ਉਰਫ ਰਵੀ ਸਲੀਮਪੁਰ ਥਾਣਾ ਸਲੀਮ ਟਾਬਰੀ ਲੁਧਿਆਣਾ ਅਤੇ ਚੰਦ ਕੁਮਾਰ ਭਾਟੀਆ ਥਾਣਾ ਸਲੀਮ ਟਾਬਰੀ ਲੁਧਿਆਣਾ ਸ਼ਾਮਿਲ ਹਨ। ਇਸ ਤੋਂ ਇਲਾਵਾ ਪੁਲਿਸ ਨੇ ਇਸ ਘਟਨਾ ਵਿੱਚ ਵਰਤੇ ਗਏ ਮੋਟਰਸਾਈਕਲ ਦੇ ਟੁਕੜੇ ਹਰੀਕੇ ਬਿਆਸ ਦਰਿਆ ਵਿਚੋਂ ਬਰਾਮਦ ਕੀਤੇ ਹਨ। ਦੱਸ ਦੇਈਏ ਕਿ ਬਦਮਾਸ਼ਾਂ ਵਲੋਂ ਬਾਈਕ ਦੇ ਟੋਟੇ ਕਰਕੇ ਉਸਨੂੰ ਦਰਿਆ ਵਿਚ ਸੁੱਟ ਦਿੱਤਾ ਗਿਆ ਸੀ।

The post ਕਾਮਰੇਡ ਬਲਵਿੰਦਰ ਸਿੰਘ ਦਾ ਕਤਲ ਮਾਮਲਾ : ਤਰਨਤਾਰਨ ਪੁਲਿਸ ਨੇ 4 ਲੋਕਾਂ ਨੂੰ ਕੀਤਾ ਗ੍ਰਿਫਤਾਰ appeared first on Daily Post Punjabi.



source https://dailypost.in/news/latest-news/comrade-balwinder-singh-murder-case/
Previous Post Next Post

Contact Form