ਅਜਨਾਲਾ : ਮਾਮਲਾ ਜਾਇਦਾਦ ਹੜੱਪਣ ਦਾ : ਭਾਬੀ ਨੇ ਆਪਣੇ 2 ਪ੍ਰੇਮੀਆਂ ਨਾਲ ਮਿਲ ਕੇ ਕੀਤੀ ਦਿਓਰ ਦੀ ਹੱਤਿਆ

Property grabbing case : ਅਜਨਾਲਾ : 12 ਸਤੰਬਰ ਨੂੰ ਪਿੰਡ ਬੋਪਾਰਾਏ ਖੁਰਦ ‘ਚ ਨਾਲੇ ‘ਚ ਮਿਲੀ ਲਾਸ਼ ਦੇ ਮਾਮਲੇ ਨੂੰ ਦਿਹਾਤੀ ਪੁਲਿਸ ਨੇ ਸੁਲਝਾ ਲਿਆ ਹੈ। ਇਹ ਲਾਸ਼ ਕੋਲੋਵਾਲ ਪਿੰਡ ਦੇ ਗੁਰਮੀਤ ਦੀ ਸੀ। ਪੁਲਿਸ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਜਾਇਦਾਦ ਹੜੱਪਣ ਲਈ ਗੁਰਮੀਤ ਦੀ ਭਾਬੀ ਨੇ 2 ਪ੍ਰੇਮੀਆਂ ਨਾਲ ਮਿਲ ਕੇ ਉਸ ਦੀ ਹੱਤਿਆ ਕੀਤੀ ਸੀ। ਦੋਸ਼ੀਆਂ ਨੇ ਲਾਸ਼ ਨੂੰ ਨਾਲੇ ‘ਚ ਸੁੱਟ ਦਿੱਤਾ ਸੀ। ਇਸ ਤੋਂ ਪਹਿਲਾਂ ਦੋਸ਼ੀਆਂ ਨੇ ਗੁਰਮੀਤ ਦੇ ਹੱਥ ਬੰਨ੍ਹ ਦਿੱਤੇ ਸਨ। ਨਾਲੇ ‘ਚ ਲਾਸ਼ ਮਿਲਣ ਤੋਂ ਬਾਅਦ ਐੱਸ. ਪੀ. ਇਨਵੈਸਟੀਗੇਸ਼ਨ ਗੌਰਵ ਤੁਰਾ ਤੇ ਡੀ. ਐੱਸ. ਪੀ. ਅਟਾਰੀ ਗੁਰਪ੍ਰਤਾਪ ਸਿੰਘ ਸਹੋਤਾ ਦੀ ਟੀਮ ਨੇ ਮਾਮਲੇ ਦੀ ਜਾਂਚ ਕੀਤੀ।

Property grabbing case

ਇਸ ਦੌਰਾਨ ਪਹਿਲਾਂ ਪੁਲਿਸ ਜਾਇਦਾਦ ਦੇ ਐਂਗਲ ਤੱਕ ਪੁੱਜੀ। ਫਿਰ ਗੁਰਮੀਤ ਦੀ ਭਾਬੀ ਅਤੇ ਉਸ ਤੋਂ ਬਾਅਦ ਉਸ ਦੇ ਪ੍ਰੇਮੀਆਂ ਤੱਕ। ਪੁਲਿਸ ਨੇ ਇਨ੍ਹਾਂ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਗੁਰਮੀਤ ਸਿੰਘ ਨੂੰ ਕਤਲ ਕਰਨ ਵਾਲਾ ਉਸ ਦੇ ਸਗੇ ਮਾਮਲੇ ਦਾ ਬੇਟਾ ਜੋਬਨਪ੍ਰੀਤ ਸਿੰਘ ਨਿਵਾਸੀ ਪਿੰਡ ਚੀਚਾ ਥਾਣਾ ਘਰਿੰਡਾ ਸੀ। ਹੱਤਿਆ ‘ਚ ਉਸ ਦੇ ਦੋਸਤ ਜਗੀਰ ਸਿੰਘ ਨਿਵਾਸੀ ਪਿੰਡ ਬੋਪਾਰਾਏ ਖੁਰਦ ਨੇ ਉਸ ਦਾ ਸਾਥ ਦਿੱਤਾ। ਇਹ ਹੱਤਿਆ ਦੋਵਾਂ ਨੇ ਗੁਰਮੀਤ ਸਿੰਘ ਭਾਰੀ ਦਵਿੰਦਰ ਕੌਰ ਨਿਵਾਸੀ ਪਿੰਡ ਕੋਲੇਵਾਲ ਦੇ ਕਹਿਣ ‘ਤੇ ਕੀਤੀ।

Property grabbing case

ਦੋਵਾਂ ਦੇ ਦਵਿੰਦਰ ਨਾਲ ਨਾਜਾਇਜ਼ ਸਬੰਧ ਸਨ। ਦਵਿੰਦਰ ਦਾ ਪਤੀ ਰਣਜੀਤ ਸਿੰਘ ਮੰਦਬੁੱਧੀ ਹੈ। ਦੋਵੇਂ ਭਰਾਵਾਂ ਦ 3 ਏਕੜ ਜ਼ਮੀਨ ਹੈ। ਦਵਿੰਦਰ ਕੌਰ ਚਾਹੁੰਦੀ ਸੀ ਕਿ ਇਸ ਸਾਰੀ ਜ਼ਮੀਨ ਦੀ ਵਾਰਿਸ ਉਹ ਬਣ ਜਾਵੇ। ਗੁਰਮੀਤ ਦੀ ਹੱਤਿਆ ਤੋਂ ਬਾਅਦ ਉਸ ਦੇ ਪਤੀ ਦੇ ਮੰਦਬੁੱਧੀ ਹੋਣ ਕਾਰਨ ਜ਼ਮੀਨ ਦੀ ਮਾਲਕੀ ਦਵਿੰਦਰ ਕੌਰ ਨੂੰ ਮਿਲਣੀ ਸੀ। ਇਸ ਲਈ ਤਿੰਨਾਂ ਨੇ ਗੁਰਮੀਤ ਦੀ ਹੱਤਿਆ ਕਰ ਦਿੱਤੀ।

The post ਅਜਨਾਲਾ : ਮਾਮਲਾ ਜਾਇਦਾਦ ਹੜੱਪਣ ਦਾ : ਭਾਬੀ ਨੇ ਆਪਣੇ 2 ਪ੍ਰੇਮੀਆਂ ਨਾਲ ਮਿਲ ਕੇ ਕੀਤੀ ਦਿਓਰ ਦੀ ਹੱਤਿਆ appeared first on Daily Post Punjabi.



source https://dailypost.in/news/punjab/majha/property-grabbing-case/
Previous Post Next Post

Contact Form