india china face off lac firing: ਅਸਲ ਕੰਟਰੋਲ ਰੇਖਾ (ਐਲਏਸੀ) ‘ਤੇ ਤਣਾਅਪੂਰਨ ਸਥਿਤੀ ਬਰਕਰਾਰ ਹੈ। ਬੀਤੀ ਰਾਤ ਚੀਨੀ ਫੌਜ ਨੇ ਗੋਲੀਬਾਰੀ ਕੀਤੀ ਹੈ, ਜਿਸ ਦਾ ਭਾਰਤੀ ਸੈਨਾ ਨੇ ਵੀ ਢੁਕਵਾਂ ਜਵਾਬ ਦਿੱਤਾ। ਹੁਣ ਪੂਰੀ ਘਟਨਾ ‘ਤੇ ਭਾਰਤੀ ਫੌਜ ਵੱਲੋਂ ਇੱਕ ਪ੍ਰੈਸ ਬਿਆਨ ਜਾਰੀ ਕੀਤਾ ਗਿਆ ਹੈ। ਸੈਨਾ ਦਾ ਕਹਿਣਾ ਹੈ ਕਿ ਭਾਰਤ ਐਲਏਸੀ ‘ਤੇ ਤਣਾਅ ਘੱਟ ਕਰਨ ਲਈ ਵਚਨਬੱਧ ਹੈ। ਚੀਨ ਅੱਗੇ ਵੱਧਣ ਲਈ ਭੜਕਾਊ ਗਤੀਵਿਧੀਆਂ ਕਰ ਰਿਹਾ ਹੈ। ਬੀਜਿੰਗ ਵੱਲੋਂ ਲਗਾਏ ਜਾ ਰਹੇ ਦੋਸ਼ਾਂ ‘ਤੇ ਭਾਰਤੀ ਫੌਜ ਨੇ ਕਿਹਾ ਕਿ ਕਿਸੇ ਵੀ ਪੜਾਅ ‘ਤੇ ਭਾਰਤੀ ਫੌਜ ਨੇ ਐਲਏਸੀ ਨੂੰ ਪਾਰ ਨਹੀਂ ਕੀਤਾ ਅਤੇ ਗੋਲੀਬਾਰੀ ਸਮੇਤ ਕਿਸੇ ਵੀ ਹਮਲਾਵਰ ਰਵਈਏ ਦੀ ਵਰਤੋਂ ਨਹੀਂ ਕੀਤੀ। ਚੀਨੀ ਆਰਮੀ ਪੀਪਲਜ਼ ਲਿਬਰੇਸ਼ਨ ਆਰਮੀ (ਪੀਐਲਏ) ਫੌਜੀ ਅਤੇ ਕੂਟਨੀਤਕ ਗੱਲਬਾਤ ਦੇ ਵਿਚਕਾਰ ਸਮਝੌਤੇ ਦੀ ਉਲੰਘਣਾ ਕਰ ਰਹੀ ਹੈ ਅਤੇ ਹਮਲਾਵਰ ਯੁੱਧ ਅਭਿਆਸ ਕਰ ਰਿਹਾ ਹੈ।
The post LAC ‘ਤੇ ਤਣਾਅ ਬਰਕਰਾਰ, ਭਾਰਤੀ ਸੈਨਾ ਨੇ ਕਿਹਾ- ਚੀਨ ਨੇ ਕੀਤੀ ਗੋਲੀਬਾਰੀ, ਅਸੀਂ ਸੰਜਮ ਵਰਤਿਆਂ appeared first on Daily Post Punjabi.