Jaishankar on India China standoff: ਨਵੀਂ ਦਿੱਲੀ: ਭਾਰਤ ਅਤੇ ਚੀਨ ਵਿਚਾਲੇ ਸਰਹੱਦੀ ਵਿਵਾਦ ਇੱਕ ਵਾਰ ਫਿਰ ਤੋਂ ਸ਼ਿਖਰਾਂ ‘ਤੇ ਪਹੁੰਚ ਗਿਆ ਹੈ। ਸੋਮਵਾਰ ਰਾਤ ਨੂੰ ਅਸਲ ਕੰਟਰੋਲ ਰੇਖਾ (LAC) ‘ਤੇ ਬੀਤੀ ਰਾਤ ਨੂੰ ਗੋਲੀਬਾਰੀ ਹੋਈ। ਦਰਅਸਲ, 15 ਜੂਨ ਨੂੰ ਗਲਵਾਨ ਘਾਟੀ ਵਿੱਚ ਹੋਈ ਹਿੰਸਕ ਝੜਪ ਤੋਂ ਬਾਅਦ ਦੋਨਾਂ ਦੇਸ਼ਾਂ ਦੇ ਵਿਚਾਲੇ ਹਾਲਾਤ ਠੀਕ ਕਰਨ ਲਈ ਗੱਲਬਾਤ ਦਾ ਦੌਰਾ ਜਾਰੀ ਹੈ, ਪਰ ਹਾਲੇ ਤੱਕ ਕੋਈ ਨਤੀਜਾ ਨਹੀਂ ਨਿਕਲ ਸਕਿਆ ਹੈ। ਇਸ ਨੂੰ ਲੈ ਕੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਰੂਸ ਦਾ ਦੌਰਾ ਕਰਨ ਵਾਲੇ ਹਨ, ਜਿੱਥੇ ਉਹ ਸਰਹੰਦ ਵਿਵਾਦ ਨੂੰ ਲੈ ਕੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨਾਲ ਵੀ ਮੁਲਾਕਾਤ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਚੀਨ ਨਾਲ ਸਰਹੱਦ ਤੇ ਬਣੀ ਸਥਿਤੀ ਨੂੰ ਗੁਆਂਢੀ ਦੇਸ਼ ਨਾਲ ਰਿਸ਼ਤਿਆਂ ਦੀ ਸਥਿਤੀ ਤੋਂ ਵੱਖ ਕਰ ਕੇ ਨਹੀਂ ਦੇਖਿਆ ਜਾ ਸਕਦਾ। ਵਿਦੇਸ਼ ਮੰਤਰੀ ਨੇ ਲੱਦਾਖ ਦੇ ਹਾਲਾਤ ਨੂੰ ਬਹੁਤ ਗੰਭੀਰ ਕਰਾਰ ਦਿੱਤਾ ਹੈ।
ਵਿਦੇਸ਼ ਮੰਤਰੀ ਜੈਸ਼ੰਕਰ ਨੇ ਮੰਨਿਆ ਕਿ ਐਲਏਸੀ ‘ਤੇ ਮੌਜੂਦਾ ਸਥਿਤੀ ਬਹੁਤ ਗੰਭੀਰ ਹੈ ਅਤੇ ਦੋਵਾਂ ਦੇਸ਼ਾਂ ਵਿਚਾਲੇ ਰਾਜਨੀਤਕ ਪੱਧਰ ‘ਤੇ ਬਹੁਤ ਗੰਭੀਰ ਅਤੇ ਡੂੰਘੀ ਗੱਲਬਾਤ ਦੀ ਜ਼ਰੂਰਤ ਹੈ। ਐੱਸ. ਜੈਸ਼ੰਕਰ ਨੇ ਕਿਹਾ ਕਿ ਦੋ ਪੱਖੀ ਗੱਲਬਾਤ ਵਿੱਚ ਸਰਹੱਦ ਦੇ ਹਾਲਾਤਾਂ ਤੋਂ ਅਲੱਗ ਹੋ ਕੇ ਦੋਨਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਦੇਖਿਆ ਜਾ ਸਕਦਾ। ਦਰਅਸਲ, ਜੈਸ਼ੰਕਰ ਵਿਦੇਸ਼ ਮੰਤਰੀਆਂ ਦੀ SCO ਪੱਧਰੀ ਬੈਠਕ ਵਿੱਚ ਸ਼ਾਮਿਲ ਹੋਣ ਲਈ ਰੂਸ ਦਾ ਦੌਰਾ ਕਰ ਰਹੇ ਹਨ। ਇਹ ਦੌਰਾ 9 ਸਤੰਬਰ ਤੋਂ 11 ਸਤੰਬਰ ਤੱਕ ਹੋਵੇਗਾ। ਮਈ ਮਹੀਨੇ ਵਿੱਚ ਲੱਦਾਖ ਵਿੱਚ ਹੋਏ ਟਕਰਾਅ ਤੋਂ ਬਾਅਦ ਜੈਸ਼ੰਕਰ ਦੀ ਰੂਸ ਵਿੱਚ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨਾਲ ਮੁਲਾਕਾਤ ਹੋ ਸਕਦੀ ਹੈ।
ਸਰਹੱਦੀ ਵਿਵੱਡੀ ਬਾਰੇ ਬੋਲਦਿਆਂ ਜੈਸ਼ੰਕਰ ਨੇ ਕਿਹਾ ਕਿ 1993 ਤੋਂ ਚੀਨ ਨਾਲ ਸਰਹੱਦੀ ਪ੍ਰਬੰਧਨ ਦੇ ਬਾਰੇ ਵਿੱਚ ਕਈ ਸਮਝੌਤੇ ਹੋਏ ਹਨ ਜਿਸ ਵਿੱਚ ਇਹ ਸਪੱਸ਼ਟ ਤੌਰ ‘ਤੇ ਕਿਹਾ ਗਿਆ ਹੈ ਕਿ ਦੋਵਾਂ ਦੇਸ਼ਾਂ ਦੀ ਸਰਹੱਦ ‘ਤੇ ਘੱਟੋ-ਘੱਟ ਫ਼ੌਜ ਹੋਵੇਗੀ। ਬਾਕੀ ਸਮਝੌਤੇ ਫੌਜ ਦੇ ਇਲਾਜ ਅਤੇ ਸੰਜਮ ਬਾਰੇ ਸਨ। ਜੇ ਇਨ੍ਹਾਂ ਸਮਝੌਤਿਆਂ ਦੀ ਪਾਲਣਾ ਨਹੀਂ ਕੀਤੀ ਜਾਂਦੀ, ਤਾਂ ਬਹੁਤ ਸਾਰੇ ਮਹੱਤਵਪੂਰਨ ਸਵਾਲ ਉੱਠਦੇ ਹਨ। ਮਈ ਦੀ ਸ਼ੁਰੂਆਤ ਤੋਂ ਹੀ ਸਥਿਤੀ ਗੰਭੀਰ ਬਣੀ ਹੋਈ ਹੈ । ਅਜਿਹੀ ਸਥਿਤੀ ਵਿੱਚ ਦੋਵਾਂ ਧਿਰਾਂ ਵਿਚਾਲੇ ਡੂੰਘੀ ਰਾਜਨੀਤਿਕ ਗੱਲਬਾਤ ਹੋਣੀ ਚਾਹੀਦੀ ਹੈ।
ਇਸ ਤੋਂ ਅੱਗੇ ਜੈਸ਼ੰਕਰ ਨੇ ਕਿਹਾ ਕਿ ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿੱਚ 15 ਜੂਨ ਨੂੰ ਹਿੰਸਕ ਝੜਪ ਵਿੱਚ 20 ਭਾਰਤੀ ਫ਼ੌਜੀ ਸ਼ਹੀਦ ਹੋਣ ਤੋਂ ਬਾਅਦ LAC ‘ਤੇ ਤਣਾਅ ਕਾਫੀ ਵੱਧ ਗਿਆ ਸੀ। ਚੀਨੀ ਜਵਾਨ ਵੀ ਜ਼ਖਮੀ ਹੋਏ ਪਰ ਗੁਆਂਢੀ ਦੇਸ਼ ਨੇ ਉਸ ਦਾ ਕੋਈ ਬਿਓਰਾ ਨਹੀਂ ਦਿੱਤਾ । ਵਿਦੇਸ਼ ਮੰਤਰੀ ਨੇ ਸਾਫ ਕੀਤਾ ਕਿ ਜੇਕਰ ਸਰਹੱਦ ਤੇ ਅਮਨ-ਚੈਨ ਨਹੀਂ ਰਹਿੰਦਾ ਤਾਂ ਬਾਕੀ ਰਿਸ਼ਤੇ ਜਾਰੀ ਨਹੀਂ ਰਹਿ ਸਕਦੇ, ਕਿਉਂਕਿ ਸਪੱਸ਼ਟ ਰੂਪ ਨਾਲ ਸੰਬੰਧਾਂ ਦਾ ਆਧਾਰ ਸ਼ਾਂਤੀ ਹੀ ਹੈ ।
The post ਚੀਨ ਨਾਲ ਤਣਾਅ ਨੂੰ ਲੈ ਕੇ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ- LAC ‘ਤੇ ਸਥਿਤੀ ਬੇਹੱਦ ਨਾਜ਼ੁਕ appeared first on Daily Post Punjabi.