IPL 2020 RR vs KKR: ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿੱਚ ਬੁੱਧਵਾਰ ਨੂੰ ਖੇਡੇ ਗਏ ਆਈਪੀਐਲ ਮੈਚ ਵਿੱਚ ਘਾਤਕ ਗੇਂਦਬਾਜ਼ੀ ਦੀ ਮਦਦ ਨਾਲ ਕੋਲਕਾਤਾ ਨਾਈਟ ਰਾਈਡਰਜ਼ (KKR) ਨੇ ਰਾਜਸਥਾਨ ਰਾਇਲਜ਼ (RR) ਨੂੰ 37 ਦੌੜਾਂ ਨਾਲ ਹਰਾਇਆ । ਆਈਪੀਐਲ ਵਿੱਚ KKR ਦੀ ਇਹ ਦੂਜੀ ਜਿੱਤ ਹੈ। ਇਸ ਦੇ ਨਾਲ ਹੀ ਪਿਛਲੇ 2 ਮੈਚਾਂ ਵਿੱਚ 200 ਤੋਂ ਵੱਧ ਦੌੜਾਂ ਦਾ ਪਿੱਛਾ ਕਰਨ ਵਾਲੀ ਰਾਜਸਥਾਨ ਦੀ ਟੀਮ 2 ਜਿੱਤਾਂ ਤੋਂ ਬਾਅਦ ਹਾਰ ਗਈ ਹੈ।
ਇਸ ਮੁਕਾਬਲੇ ਵਿੱਚ ਰਾਜਸਥਾਨ ਰਾਇਲਜ਼ ਨੇ ਟਾਸ ਜਿੱਤ ਕੇ ਕੋਲਕਾਤਾ ਨਾਈਟ ਰਾਈਡਰਜ਼ ਨੂੰ ਪਹਿਲਾਂ ਬੱਲੇਬਾਜ਼ੀ ਲਈ ਸੱਦਾ ਦਿੱਤਾ । ਜਿਸ ਤੋਂ ਬਾਅਦ ਜੋਫਰਾ ਆਰਚਰ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਮਦਦ ਨਾਲ ਰਾਜਸਥਾਨ ਰਾਇਲਜ਼ ਨੇ ਕੋਲਕਾਤਾ ਨਾਈਟ ਰਾਈਡਰ ਨੂੰ 6 ਵਿਕਟਾਂ ‘ਤੇ 174 ਦੌੜਾਂ ‘ਤੇ ਰੋਕ ਦਿੱਤਾ । ਇਸ ਟੀਚੇ ਦਾ ਪਿੱਛਾ ਕਰਨ ਉਤਰੀ ਰਾਜਸਥਾਨ ਦੀ ਟੀਮ ਨੇ 20 ਓਵਰਾਂ ਵਿੱਚ ਸਿਰਫ 137 ਦੌੜਾਂ ਬਣਾਈਆਂ। KKR ਦੀ ਸਖਤ ਗੇਂਦਬਾਜ਼ੀ ਦੇ ਸਾਹਮਣੇ ਰਾਜਸਥਾਨ ਦੇ ਬੱਲੇਬਾਜ਼ ਪੂਰੇ ਮੈਚ ਦੌਰਾਨ ਸੰਘਰਸ਼ ਕਰਦੇ ਨਜ਼ਰ ਆਏ । KKR ਵੱਲੋਂ ਸ਼ਿਵਮ ਮਾਵੀ, ਵਰੁਣ ਚੱਕਰਵਰਤੀ ਅਤੇ ਕਮਲੇਸ਼ ਨਾਗੇਰਕੋਟੀ ਨੇ 2-2 ਵਿਕਟਾਂ ਹਾਸਿਲ ਕੀਤੀਆਂ। ਇਸ ਦੇ ਨਾਲ ਹੀ ਪੈਟ ਕਮਿੰਸ, ਕੁਲਦੀਪ ਯਾਦਵ ਅਤੇ ਸੁਨੀਲ ਨਰਾਇਣ ਨੇ 1-1 ਵਿਕਟ ਲਈ ।
KKR ਦੀ ਪਾਰੀ
ਕੇਕੇਆਰ ਦੀ ਟੀਮ ਨੇ ਟਾਸ ਗੁਆਉਣ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਸ਼ੁਰੂ ਕੀਤੀ । ਇਸ ਦੇ ਨਾਲ ਹੀ ਨਰੇਨ 5ਵੇਂ ਓਵਰ ਵਿੱਚ 15 ਦੌੜਾਂ ਬਣਾ ਕੇ ਆਊਟ ਹੋ ਗਿਆ। ਇਸ ਤੋਂ ਬਾਅਦ ਨਿਤੀਸ਼ ਰਾਣਾ ਅਤੇ ਸ਼ੁਭਮਨ ਗਿੱਲ ਨੇ ਪਾਰੀ ਨੂੰ ਸੰਭਾਲਿਆ ਅਤੇ 10 ਓਵਰਾਂ ਵਿੱਚ ਬੋਰਡ ‘ਤੇ 82 ਦੌੜਾਂ ਲਗਾ ਦਿੱਤੀਆਂ । ਪਰ 10ਵੇਂ ਓਵਰ ਦੀ ਆਖਰੀ ਗੇਂਦ ‘ਤੇ ਨਿਤੀਸ਼ ਰਾਣਾ 22 ਦੌੜਾਂ ਦੇ ਨਿੱਜੀ ਸਕੋਰ ‘ਤੇ ਆਊਟ ਹੋ ਗਿਆ। ਰਾਹੁਲ ਤੇਵਤੀਆ ਨੇ ਉਸ ਨੂੰ ਆਪਣਾ ਸ਼ਿਕਾਰ ਬਣਾਇਆ। ਆਰਚੇਰ ਨੇ 18 ਦੌੜਾਂ ਦੇ ਕੇ 2 ਵਿਕਟਾਂ ਲਈਆਂ ਅਤੇ ਟੂਰਨਾਮੈਂਟ ਦੀ ਸਭ ਤੋਂ ਤੇਜ਼ ਗੇਂਦ (152. 1 ਕਿ.ਮੀ. / ਘੰਟਾ) ‘ਤੇ ਪਾਈ। ਉਨ੍ਹਾਂ ਨੇ ਫਾਰਮ ਵਿੱਚ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ (34 ਗੇਂਦਾਂ ਵਿੱਚ 47 ਦੌੜਾਂ) ਅਤੇ ਕਪਤਾਨ ਦਿਨੇਸ਼ ਕਾਰਤਿਕ (ਇੱਕ) ਨੂੰ ਆਊਟ ਕਰ ਕੇ ਕੋਲਕਾਤਾ ਦੇ ਬੈਕਫੁੱਟ ‘ਤੇ ਲੈ ਦਿੱਤਾ। ਹਮਲਾਵਰ ਬੱਲੇਬਾਜ਼ ਆਂਦਰੇ ਰਸਲ ਵੀ ਕਾਇਮ ਨਹੀਂ ਰਹਿ ਸਕਿਆ ਅਤੇ 14 ਗੇਂਦਾਂ ਵਿੱਚ 24 ਦੌੜਾਂ ‘ਤੇ ਆਊਟ ਹੋ ਗਿਆ। ਈਯਨ ਮੋਰਗਨ 23 ਗੇਂਦਾਂ ‘ਤੇ 34 ਦੌੜਾਂ ਬਣਾਉਣ ਤੋਂ ਬਾਅਦ ਨਾਬਾਦ ਰਹੇ ।
ਰਾਜਸਥਾਨ ਦੀ ਪਾਰੀ
ਇਸ ਟੀਚੇ ਦਾ ਪਿੱਛਾ ਕਰਨ ਉਤਰੀ ਰਾਜਸਥਾਨ ਦੀ ਸ਼ੁਰੂਆਤ ਖ਼ਰਾਬ ਰਹੀ ਅਤੇ ਕਪਤਾਨ ਸਟੀਵ ਸਮਿਥ ਨੇ ਦੂਜੇ ਓਵਰ ਦੀ ਆਖਰੀ ਗੇਂਦ ‘ਤੇ 3 ਦੌੜਾਂ ਬਣਾਈਆਂ ਅਤੇ ਕਾਰਤਿਕ ਨੂੰ ਵਿਕਟ ਦੇ ਪਿੱਛੇ ਕੈਚ ਦੇ ਦਿੱਤਾ । ਉਨ੍ਹਾਂ ਨੂੰ ਪੈਟ ਕਮਿੰਸ ਨੇ ਸ਼ਿਕਾਰ ਕੀਤਾ ਸੀ । ਇਸ ਤੋਂ ਬਾਅਦ ਖਤਰਨਾਕ ਫਾਰਮ ਵਿੱਚ ਚੱਲ ਰਹੇ ਸੰਜੂ ਸੈਮਸਨ ਆਏ ਪਰ ਉਹ ਕੁਝ ਖਾਸ ਨਹੀਂ ਕਰ ਸਕੀ ਅਤੇ 5ਵੇਂ ਓਵਰ ਵਿੱਚ 8 ਦੌੜਾਂ ਬਣਾ ਕੇ ਆਊਟ ਹੋ ਗਏ।
ਇਸ ਤੋਂ ਬਾਅਦ ਰਾਜਸਥਾਨ ਨੂੰ 7ਵੇਂ ਓਵਰ ਵਿੱਚ ਤੀਸਰਾ ਅਤੇ ਵੱਡਾ ਝਟਕਾ ਲੱਗਿਆ । ਜੋਸ ਬਟਲਰ 21 ਦੌੜਾਂ ‘ਤੇ ਸ਼ਿਵਮ ਮਾਵੀ ਦਾ ਸ਼ਿਕਾਰ ਬਣੇ । ਇਸ ਵਿਕਟ ਤੋਂ ਬਾਅਦ ਰਾਜਸਥਾਨ ਦੀਆਂ ਵਿਕਟਾਂ ਦੀ ਲਾਈਨ ਲੱਗ ਗਈ । 8ਵੇਂ ਓਵਰ ਵਿੱਚ ਨਾਗਰਕੋਟੀ ਨੇ ਰਾਜਸਥਾਨ ਨੂੰ ਦੋ ਝਟਕੇ ਦਿੱਤੇ ਅਤੇ ਉਥੱਪਾ ਅਤੇ ਪਰਾਗ ਨੂੰ ਵਾਪਿਸ ਭੇਜ ਦਿੱਤਾ। ਇਸ ਤੋਂ ਬਾਅਦ ਆਏ ਤੇਵਤੀਆ ਵੀ 11ਵੇਂ ਓਵਰ ਦੀ 5ਵੀਂ ਗੇਂਦ ‘ਤੇ ਆਊਟ ਹੋ ਗਏ । 11 ਓਵਰਾਂ ਤੋਂ ਬਾਅਦ ਰਾਜਸਥਾਨ ਨੇ 6 ਵਿਕਟਾਂ ਦੇ ਨੁਕਸਾਨ ‘ਤੇ 67 ਦੌੜਾਂ ਬਣਾਈਆਂ। ਇਸ ਮੈਚ ਵਿੱਚ KKR ਨੇ ਮਜ਼ਬੂਤ ਪਕੜ ਬਣਾ ਲਈ ਸੀ। ਇਸ ਦੇ ਨਾਲ ਹੀ ਰਾਜਸਥਾਨ ਨੂੰ ਇੱਥੋਂ ਜਿੱਤਣ ਲਈ 9 ਓਵਰਾਂ ਵਿੱਚ 108 ਦੌੜਾਂ ਦੀ ਲੋੜ ਸੀ ,ਪਰ ਰਾਜਸਥਾਨ ਦੀ ਟੀਮ 9 ਵਿਕਟਾਂ ਦੇ ਨੁਕਸਾਨ ‘ਤੇ 137 ਹੀ ਦੌੜਾਂ ਹੀ ਬਣਾ ਸਕੀ ਤੇ ਆਪਣਾ ਪਹਿਲਾ ਮੁਕਾਬਲਾ ਹਾਰ ਗਈ।
The post IPL 2020: ਕੋਲਕਾਤਾ ਦੀ ਘਾਤਕ ਗੇਂਦਬਾਜ਼ੀ ਅੱਗੇ ਰਾਜਸਥਾਨ ਢੇਰ, 37 ਦੌੜਾਂ ਨਾਲ ਦਿੱਤੀ ਮਾਤ appeared first on Daily Post Punjabi.
source https://dailypost.in/news/sports/ipl-2020-rr-vs-kkr/