COVID-19: ਦੇਸ਼ ‘ਚ ਕੋਰੋਨਾ ਨੇ ਫਿਰ ਤੋੜਿਆ ਰਿਕਾਰਡ, ਇੱਕ ਦਿਨ ‘ਚ 96 ਹਜ਼ਾਰ 551 ਨਵੇਂ ਮਾਮਲੇ, ਹੁਣ ਤੱਕ 76271 ਲੋਕਾਂ ਦੀ ਹੋਈ ਮੌਤ

coronavirus cases in india: ਨਵੀਂ ਦਿੱਲੀ: ਦੁਨੀਆ ਵਿੱਚ ਸਭ ਤੋਂ ਤੇਜ਼ੀ ਨਾਲ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਭਾਰਤ ਵਿੱਚ ਵੱਧ ਰਹੇ ਹਨ। ਪਿੱਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਲਾਗ ਦੇ 96 ਹਜ਼ਾਰ 551 ਹਜ਼ਾਰ ਨਵੇਂ ਕੇਸ ਸਾਹਮਣੇ ਆਏ ਹਨ। ਇਸ ਦੇ ਨਾਲ ਹੀ, 1209 ਲੋਕਾਂ ਦੀ ਮੌਤ ਹੋ ਚੁੱਕੀ ਹੈ। 2 ਸਤੰਬਰ ਤੋਂ ਦੇਸ਼ ਵਿੱਚ ਹਰ ਦਿਨ ਇੱਕ ਹਜ਼ਾਰ ਤੋਂ ਵੱਧ ਲੋਕ ਮਰ ਰਹੇ ਹਨ। ਅਮਰੀਕਾ ਤੋਂ ਬਾਅਦ ਦੁਨੀਆ ਵਿੱਚ ਭਾਰਤ ਦੂਜੇ ਨੰਬਰ ‘ਤੇ ਹੈ। ਪਰ ਹਰ ਰੋਜ਼ ਅਮਰੀਕਾ ਨਾਲੋਂ ਵੱਧ ਭਾਰਤ ਵਿੱਚ ਕਈ ਗੁਣਾਂ ਕੋਰੋਨਾ ਦੇ ਕੇਸ ਮਿਲ ਰਹੇ ਹਨ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਦੇ ਅਨੁਸਾਰ, ਦੇਸ਼ ਵਿੱਚ ਹੁਣ ਕੋਰੋਨਾ ਪੀੜਤਾਂ ਦੀ ਸੰਖਿਆ 45 ਲੱਖ 62 ਹਜ਼ਾਰ 415 ਹੋ ਗਈ ਹੈ। ਇਨ੍ਹਾਂ ਵਿੱਚੋਂ 76,271 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਰਗਰਮ ਮਾਮਲਿਆਂ ਦੀ ਗਿਣਤੀ 9 ਲੱਖ 43 ਹਜ਼ਾਰ 80 ਹੋ ਗਈ ਹੈ ਅਤੇ 35 ਲੱਖ 42 ਹਜ਼ਾਰ 663 ਵਿਅਕਤੀ ਠੀਕ ਹੋਏ ਹਨ। ਸਿਹਤਮੰਦ ਲੋਕਾਂ ਦੀ ਸੰਖਿਆ ਸੰਕਰਮਣ ਲਾਗ ਦੇ ਸਰਗਰਮ ਮਾਮਲਿਆਂ ਨਾਲੋਂ ਲੱਗਭਗ ਤਿੰਨ ਗੁਣਾ ਵਧੇਰੇ ਹੈ।

coronavirus cases in india
coronavirus cases in india

ਸਿਹਤ ਮੰਤਰਾਲੇ ਨੇ ਦੱਸਿਆ ਹੈ ਕਿ ਦੇਸ਼ ‘ਚ ਅਜੇ ਵੀ ਕੋਰੋਨਾ ਵਾਇਰਸ ਨਾਲ ਸੰਕਰਮਿਤ ਕੁੱਲ ਮਰੀਜ਼ਾਂ ਵਿੱਚੋਂ 74 ਫ਼ੀਸਦੀ ਮਰੀਜ਼ ਨੌਂ ਰਾਜਾਂ ਵਿੱਚ ਹਨ, ਜਦਕਿ ਹੁਣ ਤੱਕ 69 ਫ਼ੀਸਦੀ ਮੌਤਾਂ ਮਹਾਰਾਸ਼ਟਰ, ਤਾਮਿਲਨਾਡੂ, ਕਰਨਾਟਕ, ਦਿੱਲੀ ਅਤੇ ਆਂਧਰਾ ਪ੍ਰਦੇਸ਼ ਵਿੱਚ ਹੋਈਆਂ ਹਨ। ਮੰਤਰਾਲੇ ਨੇ ਕਿਹਾ ਕਿ ਕੁੱਲ ਕੋਰੋਨਾ ਦੇ 60 ਫ਼ੀਸਦੀ ਕੇਸ ਸਿਰਫ ਪੰਜ ਰਾਜਾਂ ਤੋਂ ਆਏ ਹਨ, ICMR ਨੇ ਕੁੱਝ ਦਿਨ ਪਹਿਲਾਂ ਇੱਕ ਰਾਸ਼ਟਰੀ ਸੀਰੋਲੌਜੀਕਲ ਸਰਵੇ ਕੀਤਾ ਸੀ, ਜਿਸ ਦੇ ਨਤੀਜੇ ਸਾਹਮਣੇ ਆਏ ਹਨ। ਇੱਕ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਹੈ ਕਿ ਮਈ ਦੀ ਸ਼ੁਰੂਆਤ ਤੱਕ 64 ਲੱਖ (64,68,388) ਲੋਕਾਂ ਨੂੰ ਕੋਰੋਨਾ ਵਾਇਰਸ ਦਾ ਸਾਹਮਣਾ ਕਰਨਾ ਪਿਆ। ਜੇ ਅਸੀਂ ਇਸ ਨੂੰ ਪ੍ਰਤੀਸ਼ਤਤਾ ਵਿੱਚ ਵੇਖੀਏ ਤਾਂ ਇਹ 0.73 ਪ੍ਰਤੀਸ਼ਤ ਬਾਲਗਾਂ ਦੀ ਕੋਰੋਨਾ ਨਾਲ ਸੰਕਰਮਿਤ ਹੋਣ ਦੀ ਗੱਲ ਹੈ।ਇਹ ਰਾਸ਼ਟਰੀ ਸੀਰੋਲਾਜੀਕਲ ਸਰਵੇਖਣ 21 ਰਾਜਾਂ ਦੇ 70 ਜ਼ਿਲ੍ਹਿਆਂ ਦੇ 700 ਪਿੰਡਾਂ ਜਾਂ ਵਾਰਡਾਂ ਵਿੱਚ ਕੀਤਾ ਗਿਆ ਸੀ। ਇਨ੍ਹਾਂ ਵਿੱਚੋਂ 181 ਅਰਥਾਤ 25.9 ਫ਼ੀਸਦੀ ਸ਼ਹਿਰੀ ਖੇਤਰ ਸਨ।

The post COVID-19: ਦੇਸ਼ ‘ਚ ਕੋਰੋਨਾ ਨੇ ਫਿਰ ਤੋੜਿਆ ਰਿਕਾਰਡ, ਇੱਕ ਦਿਨ ‘ਚ 96 ਹਜ਼ਾਰ 551 ਨਵੇਂ ਮਾਮਲੇ, ਹੁਣ ਤੱਕ 76271 ਲੋਕਾਂ ਦੀ ਹੋਈ ਮੌਤ appeared first on Daily Post Punjabi.



Previous Post Next Post

Contact Form