Kejriwal on Hathras Case: ਨਵੀਂ ਦਿੱਲੀ: ਹਾਥਰਸ ਸਮੂਹਿਕ ਬਲਾਤਕਾਰ ਨੂੰ ਲੈ ਕੇ ਪੂਰਾ ਦੇਸ਼ ਗੁੱਸੇ ਵਿੱਚ ਹੈ। 14 ਸਤੰਬਰ ਨੂੰ ਹੈਵਾਨੀਅਤ ਦੀ ਸ਼ਿਕਾਰ ਬਣੀ 20 ਸਾਲਾਂ ਪੀੜਤ ਨੇ ਮੰਗਲਵਾਰ ਨੂੰ ਦਿੱਲੀ ਦੇ ਇੱਕ ਹਸਪਤਾਲ ਵਿੱਚ ਦਮ ਤੋੜ ਦਿੱਤਾ ਸੀ। ਇਸ ਪੂਰੇ ਮਾਮਲੇ ਵਿੱਚ ਪੀੜਤ ਪਰਿਵਾਰ ਨੇ ਉੱਤਰ ਪ੍ਰਦੇਸ਼ ਪੁਲਿਸ ਵੱਲੋਂ ਅਸਮਰਥਾ ਦਿਖਾਉਣ ਦਾ ਦੋਸ਼ ਲਗਾਇਆ ਗਿਆ ਹੈ, ਪਰ ਹੁਣ ਯੂਪੀ ਪੁਲਿਸ ‘ਤੇ ਅਸੰਵੇਦਨਸ਼ੀਲਤਾ ਦੀ ਹੱਦ ਪਾਰ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਇਸ ਬਾਰੇ ਲੋਕਾਂ ਵਿੱਚ ਭਾਰੀ ਨਾਰਾਜ਼ਗੀ ਹੈ ਅਤੇ ਕਈ ਨੇਤਾਵਾਂ ਨੇ ਇਸ ‘ਤੇ ਆਪਣਾ ਗੁੱਸਾ ਜ਼ਾਹਿਰ ਕੀਤਾ ਹੈ।
ਦੱਸਿਆ ਜਾ ਰਿਹਾ ਹੈ ਕਿ ਯੂਪੀ ਪੁਲਿਸ ਨੇ ਅੱਧੀ ਰਾਤ ਵਿੱਚ ਪਰਿਵਾਰ ਦੀ ਮੌਜੂਦਗੀ ਤੋਂ ਬਿਨ੍ਹਾਂ ਅੱਧੀ ਰਾਤ ਨੂੰ ਪੀੜਤ ਦਾ ਅੰਤਿਮ ਸੰਸਕਾਰ ਕਰ ਦਿੱਤਾ। ਇਹ ਇਲਜਾਮ ਲਗਾਇਆ ਜਾ ਰਿਹਾ ਹੈ ਕਿ ਪੁਲਿਸ ਨੇ ਰਾਤ ਦੇ ਹਨੇਰੇ ਵਿੱਚ ਮੰਗਲਵਾਰ ਦੀ ਰਾਤ ਨੂੰ ਕਰੀਬ 2.30 ਵਜੇ ਅੰਤਿਮ ਸਸਕਾਰ ਕਰ ਦਿੱਤਾ ਅਤੇ ਇਸ ਦੌਰਾਨ ਪਰਿਵਾਰ ਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ । ਹਾਲਾਂਕਿ ਇਸ ਘਟਨਾ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਪ੍ਰੇਸ਼ਾਨ ਕਰਨ ਵਾਲੇ ਦ੍ਰਿਸ਼ ਹਨ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਬਾਰੇ ਟਵੀਟ ਕਰਦਿਆਂ ਲਿਖਿਆ, ਹਾਥਰਸ ਦੀ ਪੀੜਤ ਦਾ ਪਹਿਲਾਂ ਕੁਝ ਦਰਿੰਦਿਆਂ ਨੇ ਬਲਾਤਕਾਰ ਕੀਤਾ ਅਤੇ ਕੱਲ੍ਹ ਪੂਰੇ ਸਿਸਟਮ ਨੇ ਬਲਾਤਕਾਰ ਕੀਤਾ। ਸਾਰਾ ਕਿੱਸਾ ਬਹੁਤ ਦੁਖਦਾਈ ਹੈ।
ਦੱਸ ਦੇਈਏ ਕਿ ਯੂਪੀ ਦੇ ਹਾਥਰਸ ਵਿੱਚ 14 ਸਤੰਬਰ ਨੂੰ 20 ਸਾਲ ਦੀ ਕੁੜੀ ਨੂੰ ਚਾਰ-ਪੰਜ ਲੋਕਾਂ ਨੇ ਇੱਕ ਖੇਤ ਵਿੱਚ ਉਸਦੇ ਗਲੇ ਵਿੱਚ ਦੁਪੱਟਾ ਪਾ ਕੇ ਘਸੀਟਿਆ ਸੀ ਤੇ ਫਿਰ ਉਸ ਨਾਲ ਬਲਾਤਕਾਰ ਕੀਤਾ ਗਿਆ ਸੀ । ਇਸ ਦੌਰਾਨ ਪੀੜਤ ਨਾਲ ਇੰਨੀ ਹੈਵਾਨੀਅਤ ਹੋਈ ਕਿ ਉਸਦੀ ਰੀੜ੍ਹ ਦੀ ਹੱਡੀ ਟੁੱਟ ਗਈ, ਸਰੀਰ ਵਿੱਚ ਕਈ ਥਾਵਾਂ ‘ਤੇ ਫ੍ਰੈਕਚਰ ਆ ਗਏ। ਇਥੋਂ ਤੱਕ ਕਿ ਹਵਾਨਾਂ ਨੇ ਉਸਦੀ ਜੀਭ ਕੱਟ ਦਿੱਤੀ । ਪਰਿਵਾਰ ਦਾ ਦੋਸ਼ ਹੈ ਕਿ ਪੁਲਿਸ ਤੋਂ ਸ਼ਿਕਾਇਤ ਲੈਣ ਦੇ ਬਾਵਜੂਦ 3-4 ਦਿਨਾਂ ਤੱਕ ਇਸ ਕੇਸ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਗਈ।
The post ਹਾਥਰਸ ਬਲਾਤਕਾਰ ਮਾਮਲਾ: ਪੁਲਿਸ ਨੇ ਜਬਰਨ ਕੀਤਾ ਅੰਤਿਮ ਸਸਕਾਰ ਤਾਂ CM ਕੇਜਰੀਵਾਲ ਬੋਲੇ- ਦਰਿੰਦਿਆਂ ਤੋਂ ਬਾਅਦ ਹੁਣ ਸਿਸਟਮ ਨੇ ਕੀਤਾ ਬਲਾਤਕਾਰ appeared first on Daily Post Punjabi.