ਨਕਾਬਪੋਸ਼ ਲੁਟੇਰਿਆਂ ਨੇ ਕਾਰ ਦੀ ਚਾਬੀ ਨਾ ਦੇਣ ਕਾਰਨ ਨੌਜਵਾਨ ‘ਤੇ ਕੀਤਾ ਹਮਲਾ, ਕਾਰ ਲੈ ਕੇ ਹੋਏ ਫਰਾਰ

Masked robbers attack : ਗੁਰਦਾਸਪੁਰ : ਸੂਬੇ ਵਿੱਚ ਲੁੱਟ-ਖੋਹ ਦੀਆਂ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਹਨ। ਜਿਲ੍ਹਾ ਗੁਰਦਾਸਪੁਰ ਵਿਖੇ ਵੀ ਇੱਕ ਅਜਿਹੀ ਹੀ ਵਾਰਦਾਤ ਸਾਹਮਣੇ ਆਈ ਜਿਥੇ ਬੰਦੂਕ ਦੀ ਨੋਕ ‘ਤੇ ਇੱਕ ਨੌਜਵਾਨ ਤੋਂ ਗੱਡੀ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ। ਗੁਰਦਾਸਪੁਰ ‘ਚ ਜੰਮੂ-ਅੰਮ੍ਰਿਤਸਰ ਨੈਸ਼ਨਲ ਹਾਈਵੇ ‘ਤੇ ਇੱਕ ਹੋਟਲ ਨੇੜੇ ਦੋ ਨੌਜਵਾਨਾਂ ਨੇ ਬੰਦੂਕ ਦੀ ਨੋਕ ‘ਤੇ ਗੁਰਪ੍ਰੀਤ ਸਿੰਘ ਨਾਮੀ ਵਿਅਕਤੀ ਤੋਂ ਉਸ ਦੀ ਕਾਰ ਖੋਹ ਲਈ ਤੇ ਉਸ ਨੂੰ ਗੋਲੀ ਮਾਰ ਕੇ ਉਥੋਂ ਫਰਾਰ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਲੁਟੇਰਿਆਂ ਨੇ ਕਾਰ ਦੀ ਚਾਬੀ ਮੰਗੀ ਤੇ ਮਨ੍ਹਾ ਕਰਨ ‘ਤੇ ਲੁਟੇਰਿਆਂ ਨੇ ਗੋਲੀ ਚਲਾ ਦਿੱਤੀ ਅਤੇ ਲੁਟੇਰੇ ਕਾਰ ਲੈ ਕੇ ਫਰਾਰ ਹੋ ਗਏ। ਇਹ ਤਾਂ ਗਨੀਮਤ ਰਹੀ ਕਿ ਨੌਜਵਾਨ ਦੀ ਜਾਨ ਬੱਚ ਗਈ ਕਿਉਂਕਿ ਗੋਲੀ ਲੱਤ ਨੂੰ ਸਿਰਫ ਛੂਹ ਕੇ ਹੀ ਨਿਕਲੀ ਸੀ ਜਿਸ ਕਾਰਨ ਉਹ ਗੰਭੀਰ ਤੌਰ ‘ਤੇ ਜ਼ਖਮੀ ਹੋ ਗਿਆ। ਪੂਰੀ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। SSP ਡਾ. ਰਾਜਿੰਦਰ ਸਿੰਘ ਸੋਹਲ ਪੁਲਿਸ ਫੋਰਸ ਸਮੇਤ ਮੌਕੇ ‘ਤੇ ਪੁੱਜੇ ਤੇ ਪੂਰੀ ਸਥਿਤੀ ਦਾ ਜਾਇਜ਼ਾ ਲਿਆ ਗਿਆ ਤੇ ਪੁਲਿਸ ਵੱਲੋਂ ਜਿਲ੍ਹੇ ‘ਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ।

Masked robbers attack

SSP ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਗੁਰਦਾਸਪੁਰ ਦੇ ਪਿੰਡ ਕੋਟ ਮੋਹਨ ਲਾਲ ਦਾ ਗੁਰਪ੍ਰੀਤ ਸਿੰਘ ਪੁੱਤਰ ਪਰਮਜੀਤ ਸਿੰਘ ਆਪਣੀ ਵਰਨਾ ਕਾਰ ਨੰਬਰ ਪੀ. ਬੀ. 06 ਏ. ਐਕਸ 8405 ‘ਤੇ ਗੁਰਦਾਸਪੁਰ ਆਇਆ ਸੀ ਤੇ ਰਸਤੇ ਵਿੱਚ ਕੁਝ ਖਾਣ-ਪੀਣ ਲਈ ਉਸ ਨੇ ਕਾਰ ਰੋਕੀ। ਜਿਵੇਂ ਹੀ ਉਹ ਕਾਰ ਤੋਂ ਉਤਰਿਆ ਕੁਝ ਨਕਾਬਪੋਸ਼ ਲੁਟੇਰਿਆਂ ਨੇ ਪਿਸਤੌਲ ਦੀ ਨੋਕ “ਤੇ ਉਸ ਕੋਲੋਂ ਕਾਰ ਖੋਹ ਲਈ ਤੇ ਜਦੋਂ ਮੈੰ ਚਾਬੀ ਦੇਣ ਤੋਂ ਮਨ੍ਹਾ ਕੀਤਾ ਤਾਂ ਉਨ੍ਹਾਂ ਨੇ ਮੇਰੇ ‘ਤੇ ਗੋਲੀਆਂ ਚਲਾ ਦਿੱਤੀਆਂ ਤੇ ਫਰਾਰ ਹੋ ਗਏ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੀਡੀਓ ਖੰਗਾਲ ਰਹੀ ਹੈ ਅਤੇ ਲੁਟੇਰਿਆਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

The post ਨਕਾਬਪੋਸ਼ ਲੁਟੇਰਿਆਂ ਨੇ ਕਾਰ ਦੀ ਚਾਬੀ ਨਾ ਦੇਣ ਕਾਰਨ ਨੌਜਵਾਨ ‘ਤੇ ਕੀਤਾ ਹਮਲਾ, ਕਾਰ ਲੈ ਕੇ ਹੋਏ ਫਰਾਰ appeared first on Daily Post Punjabi.



source https://dailypost.in/current-punjabi-news/masked-robbers-attack/
Previous Post Next Post

Contact Form