ਮਾਸਕੋ ਤੋਂ ਤਹਿਰਾਨ ਪਹੁੰਚੇ ਰਾਜਨਾਥ ਸਿੰਘ, ਈਰਾਨ ਦੇ ਰੱਖਿਆ ਮੰਤਰੀ ਨਾਲ ਕਰਨਗੇ ਮੁਲਾਕਾਤ

Rajnath Singh arrives Tehran: ਰੱਖਿਆ ਮੰਤਰੀ ਰਾਜਨਾਥ ਸਿੰਘ ਰੂਸ ਦੀ ਰਾਜਧਾਨੀ ਮਾਸਕੋ ਵਿੱਚ ਸ਼ੰਘਾਈ ਸਹਿਕਾਰਤਾ ਸੰਗਠਨ (SCO) ਦੀ ਬੈਠਕ ਵਿੱਚ ਹਿੱਸਾ ਲੈਣ ਤੋਂ ਬਾਅਦ ਈਰਾਨ ਪਹੁੰਚ ਗਏ ਹਨ। ਉਹ ਸ਼ਨੀਵਾਰ ਸ਼ਾਮ ਨੂੰ ਈਰਾਨ ਦੀ ਰਾਜਧਾਨੀ ਤਹਿਰਾਨ ਪਹੁੰਚੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਪਣੇ ਦੌਰੇ ਦੀ ਜਾਣਕਾਰੀ ਟਵੀਟ ਕਰ ਦਿੱਤੀ । ਤਹਿਰਾਨ ਵਿੱਚ ਰਾਜਨਾਥ ਸਿੰਘ ਈਰਾਨ ਦੇ ਰੱਖਿਆ ਮੰਤਰੀ ਬ੍ਰਿਗੇਡੀਅਰ ਜਨਰਲ ਅਮੀਰ ਹਤਾਮੀ ਨਾਲ ਬੈਠਕ ਕਰਨਗੇ।

Rajnath Singh arrives Tehran
Rajnath Singh arrives Tehran

ਦਰਅਸਲ, ਰਾਜਨਾਥ ਸਿੰਘ ਦਾ ਈਰਾਨ ਦੌਰਾ ਇਸ ਲਈ ਵੀ ਮਹੱਤਵਪੂਰਣ ਹੈ ਕਿਉਂਕਿ ਭਾਰਤ ਨੇ ਇੱਕ ਦਿਨ ਪਹਿਲਾਂ ਫਾਰਸ ਦੀ ਖਾੜੀ ਵਿੱਚ ਬਣੀ ਸਥਿਤੀ ਬਾਰੇ ਚਿੰਤਾ ਜਤਾਈ ਸੀ। ਭਾਰਤ ਨੇ ਖੇਤਰ ਦੇ ਦੇਸ਼ਾਂ ਨੂੰ ਆਪਸੀ ਸਤਿਕਾਰ ਦੇ ਅਧਾਰ ‘ਤੇ ਗੱਲਬਾਤ ਰਾਹੀਂ ਆਪਣੇ ਮਤਭੇਦਾਂ ਨੂੰ ਸੁਲਝਾਉਣ ਦੀ ਮੰਗ ਕੀਤੀ । ਫਾਰਸ ਦੀ ਖਾੜੀ ਵਿੱਚ ਈਰਾਨ, ਅਮਰੀਕਾ ਅਤੇ ਸੰਯੁਕਤ ਅਰਬ ਅਮੀਰਾਤ (UAE) ਨਾਲ ਜੁੜੀਆਂ ਕਈ ਘਟਨਾਵਾਂ ਕਾਰਨ ਇਸ ਖੇਤਰ ਵਿੱਚ ਤਣਾਅ ਵੱਧ ਗਿਆ ਹੈ।

ਜ਼ਿਕਰਯੋਗ ਹੈ ਕਿ SCO ਦੀ ਇੱਕ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰੱਖਿਆ ਮੰਤਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਨੂੰ ਫਾਰਸ ਦੀ ਖਾੜੀ ਦੀ ਸਥਿਤੀ ਬਾਰੇ ਡੂੰਘੀ ਚਿੰਤਾ ਹੈ। ਰਾਜਨਾਥ ਸਿੰਘ ਨੇ ਖੇਤਰ ਦੇ ਦੇਸ਼ਾਂ ਨੂੰ ਆਪਸੀ ਸਤਿਕਾਰ ਦੇ ਅਧਾਰ ‘ਤੇ ਗੱਲਬਾਤ ਰਾਹੀਂ ਮਤਭੇਦ ਹੱਲ ਕਰਨ ਦੀ ਮੰਗ ਕੀਤੀ ।

Rajnath Singh arrives Tehran

ਦੱਸ ਦੇਈਏ ਕਿ SCO ਵਿੱਚ ਈਰਾਨ ਦਾ ਅਬਜ਼ਰਵਰ ਦਾ ਦਰਜਾ ਹੈ। SCO ਦੀ ਸਥਾਪਨਾ 2001 ਵਿੱਚ ਰੂਸ, ਚੀਨ, ਕਜ਼ਾਕਿਸਤਾਨ, ਤਾਜਿਕਸਤਾਨ ਅਤੇ ਉਜ਼ਬੇਕਿਸਤਾਨ ਦੇ ਰਾਸ਼ਟਰਪਤੀਆਂ ਵੱਲੋਂ ਸ਼ੰਘਾਈ ਵਿੱਚ ਇੱਕ ਸੰਮੇਲਨ ਵਿੱਚ ਕੀਤੀ ਗਈ ਸੀ। ਭਾਰਤ ਅਤੇ ਪਾਕਿਸਤਾਨ ਨੂੰ 2005 ਵਿੱਚ ਸੰਗਠਨ ਦੇ ਨਿਰੀਖਕਾਂ ਵਜੋਂ ਸ਼ਾਮਿਲ ਕੀਤਾ ਗਿਆ ਸੀ। ਸਾਲ 2017 ਵਿੱਚ ਦੋਵੇਂ ਦੇਸ਼ਾਂ ਨੂੰ ਪੂਰੇ ਮੈਂਬਰਾਂ ਵਜੋਂ ਸ਼ਾਮਿਲ ਕਰ ਲਿਆ ਗਿਆ ਸੀ। 

The post ਮਾਸਕੋ ਤੋਂ ਤਹਿਰਾਨ ਪਹੁੰਚੇ ਰਾਜਨਾਥ ਸਿੰਘ, ਈਰਾਨ ਦੇ ਰੱਖਿਆ ਮੰਤਰੀ ਨਾਲ ਕਰਨਗੇ ਮੁਲਾਕਾਤ appeared first on Daily Post Punjabi.



source https://dailypost.in/news/international/rajnath-singh-arrives-tehran/
Previous Post Next Post

Contact Form