ਤਾਮਿਲਨਾਡੂ ਦੇ ਕੁਡਲੌਰ ‘ਚ ਪਟਾਕਿਆਂ ਦੀ ਫੈਕਟਰੀ ਵਿੱਚ ਹੋਇਆ ਧਮਾਕਾ, 5 ਲੋਕਾਂ ਦੀ ਹੋਈ ਮੌਤ

Explosion at cracker factory in Cuddalore: ਚੇਨਈ: ਤਾਮਿਲਨਾਡੂ ਦੇ ਕੁਡਲੌਰ ਦੀ ਪਟਾਖਿਆਂ ਦੀ ਫੈਕਟਰੀ ਵਿੱਚ ਇੱਕ ਭਾਰੀ ਧਮਾਕਾ ਹੋਇਆ ਹੈ। ਇਸ ਘਟਨਾ ਵਿੱਚ 5 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਚਾਰ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਤਾਮਿਲਨਾਡੂ ਤੋਂ ਜੋ ਖ਼ਬਰਾਂ ਆਈਆਂ ਉਹ ਕਾਫ਼ੀ ਦੁੱਖਦਾਈ ਹਨ ਅਤੇ ਫੈਕਟਰੀ ਵਿੱਚ ਕੰਮ ਕਰਨ ਵਾਲੇ ਪੰਜ ਲੋਕਾਂ ਦੀ ਇਸ ਧਮਾਕੇ ਵਿਚ ਮੌਤ ਹੋ ਗਈ ਹੈ। ਅੱਜ, ਤਾਮਿਲਨਾਡੂ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਹੈ ਕਿ ਕੁਡਲੌਰ ਜ਼ਿਲ੍ਹੇ ਦੇ ਕੱਟੂਮਨਾਰਕੋਲੀ ਖੇਤਰ ਵਿੱਚ ਇੱਕ ਪਟਾਕੇ ਬਣਾਉਣ ਵਾਲੀ ਫੈਕਟਰੀ ਵਿੱਚ ਧਮਾਕਾ ਹੋਇਆ ਜਿਸ ਵਿੱਚ 5 ਵਿਅਕਤੀਆਂ ਦੀ ਜਾਨ ਚਲੀ ਗਈ ਅਤੇ 4 ਲੋਕ ਜ਼ਖਮੀ ਹੋ ਗਏ ਹਨ। ਕੁਡਲੌਰ ਦਾ ਕੱਟੂਮਨਾਰਕੋਲੀ ਖੇਤਰ ਤਮਿਲਨਾਡੂ ਦੀ ਰਾਜਧਾਨੀ ਚੇਨਈ ਤੋਂ 190 ਕਿਲੋਮੀਟਰ ਦੀ ਦੂਰੀ ‘ਤੇ ਦੱਸਿਆ ਜਾਂ ਰਿਹਾ ਹੈ। ਫਿਲਹਾਲ ਇਸ ਹਾਦਸੇ ਸੰਬੰਧੀ ਵਧੇਰੇ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ। ਪਟਾਖਿਆਂ ਦੀ ਫੈਕਟਰੀ ਵਿੱਚ ਹੋਏ ਧਮਾਕੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਵੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

The post ਤਾਮਿਲਨਾਡੂ ਦੇ ਕੁਡਲੌਰ ‘ਚ ਪਟਾਕਿਆਂ ਦੀ ਫੈਕਟਰੀ ਵਿੱਚ ਹੋਇਆ ਧਮਾਕਾ, 5 ਲੋਕਾਂ ਦੀ ਹੋਈ ਮੌਤ appeared first on Daily Post Punjabi.



Previous Post Next Post

Contact Form