Gippy Grewal and Hobi Dhaliwal : ਗਿੱਪੀ ਗਰੇਵਾਲ ਨੇ ਹੌਬੀ ਧਾਲੀਵਾਲ ਅੱਗੇ ਰੱਖੀ ਇਹ ਮੰਗ, ਹੌਬੀ ਧਾਲੀਵਾਲ ਨੇ ਵੀ ਦਿੱਤਾ ਇਸ ਤਰ੍ਹਾਂ ਦਾ ਜਵਾਬ, ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਕੀਤਾ ਜਾ ਰਿਹਾ ਪਸੰਦ।
ਗਿੱਪੀ ਗਰੇਵਾਲ ਅਤੇ ਹੌਬੀ ਧਾਲੀਵਾਲ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ ।ਇਸ ਵੀਡੀਓ ‘ਚ ਗਿੱਪੀ ਗਰੇਵਾਲ ਨੂੰ ਹੌਬੀ ਧਾਲੀਵਾਲ ਪੁੱਛਦੇ ਹਨ ਕਿ, ਕੀ ਖਾਏਂਗਾ! ਜਿਸ ‘ਤੁੇ ਗਿੱਪੀ ਗਰੇਵਾਲ ਕਹਿੰਦੇ ਹਨ ਕਿ ਮੈਂ ਤੈਨੂੰ ਖਾਵਾਂਗਾ ।ਜਿਸ ‘ਤੇ ਹੌਬੀ ਕਹਿੰਦੇ ਹਨ ਕਿ ਖਾ ਲਈਂ ਮੈਂ ਨਿਕਲ ਆਉਂ ਤੇਰੇ ਢਿੱਡ ਵਿੱਚੋਂ।

ਇਸ ਵੀਡੀਓ ਨੂੰ ਦੋਵਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕਾ ਵੱਲੋਂ ਲਗਾਤਾਰ ਇਸ ‘ਤੇ ਕਮੈਂਟ ਕੀਤੇ ਜਾ ਰਹੇ ਹਨ ।ਦੱਸ ਦਈਏ ਕਿ ਦੋਵਾਂ ਨੇ ਕਈ ਫ਼ਿਲਮਾਂ ‘ਚ ਇੱਕਠਿਆਂ ਕੰਮ ਕੀਤਾ ਹੈ । ਉਹ ਮੰਜੇ ਬਿਸਤਰੇ ‘ਚ ਇੱਕਠੇ ਨਜ਼ਰ ਆਏ ਸਨ ਅਤੇ ਇਸ ਫ਼ਿਲਮ ਨੂੰ ਵੀ ਕਾਫੀ ਪਸੰਦ ਕੀਤਾ ਗਿਆ ਸੀ ।
ਇਸ ਤੋਂ ਇਲਾਵਾ ਹੋਰ ਕਈ ਫ਼ਿਲਮਾਂ ‘ਚ ਵੀ ਉਹ ਨਜ਼ਰ ਆ ਚੁੱਕੇ ਹਨ । ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਗਾਇਕੀ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਇਸ ਗਾਇਕ ਨੇ ਜਿੱਥੇ ਕਈ ਹਿੱਟ ਗੀਤ ਮਾਂ ਬੋਲੀ ਦੀ ਝੋਲੀ ਪਾਏ ਹਨ, ਉੱਥੇ ਹੀ ‘ਅਰਦਾਸ’ ਵਰਗੀ ਬਲਾਕਬਸਟਰ ਫ਼ਿਲਮ ਦਿੱਤੀ ਹੈ ।ਇਸ ਦੇ ਨਾਲ ਹੀ ਹੋਰ ਵੀ ਕਈ ਹਿੱਟ ਫ਼ਿਲਮਾਂ ਇੰਡਸਟਰੀ ਨੂੰ ਦਿੱਤੀਆਂ ਹਨ ।
The post ਗਿੱਪੀ ਗਰੇਵਾਲ ਅਤੇ ਹੌਬੀ ਧਾਲੀਵਾਲ ਦਾ ਵੀਡੀਓ ਹੋਇਆ ਸ਼ੋਸ਼ਲ ਮੀਡੀਆ ਤੇ ਖ਼ੂਬ ਵਾਇਰਲ appeared first on Daily Post Punjabi.
source https://dailypost.in/news/entertainment/gippy-grewal-and-hobi-dhaliwal/