ਰੱਖੜੀ ਮੌਕੇ ਸਸਤਾ ਸੋਨਾ ਖਰੀਦਣ ਦਾ ਮੌਕਾ, ਮੋਦੀ ਸਰਕਾਰ ਦੇ ਰਹੀ ਤੋਹਫਾ

Sovereign Gold Bond Scheme: ਅਗਸਤ ਮਹੀਨੇ ਦੀ ਸ਼ੁਰੂਆਤ ਹੋ ਰਹੀ ਹੈ। ਇਸ ਮਹੀਨੇ ਦੇ ਪਹਿਲੇ ਸੋਮਵਾਰ ਯਾਨੀ 3 ਅਗਸਤ ਨੂੰ ਰੱਖੜੀ ਦਾ ਤਿਉਹਾਰ ਹੈ। ਮੋਦੀ ਸਰਕਾਰ ਇੱਕ ਵਿਸ਼ੇਸ਼ ਸਕੀਮ ਤਹਿਤ ਸਸਤਾ ਸੋਨਾ ਖਰੀਦਣ ਦਾ ਮੌਕਾ ਦੇ ਰਹੀ ਹੈ। ਇਸਦਾ ਮਤਲਬ ਇਹ ਹੈ ਕਿ ਤੁਸੀਂ ਸਸਤਾ ਸੋਨਾ ਖਰੀਦ ਕੇ ਆਪਣੀ ਭੈਣ ਨੂੰ ਤੋਹਫ਼ਾ ਦੇ ਸਕਦੇ ਹੋ । ਦਰਅਸਲ, 3 ਅਗਸਤ ਤੋਂ ਇੱਕ ਵਾਰ ਫਿਰ ਸਰਕਾਰ ਦੀ ਸਾਵਰੇਨ ਗੋਲਡ ਬਾਂਡ ਸਕੀਮ ਦੀ ਸ਼ੁਰੂਆਤ ਹੋਣ ਜਾ ਰਹੀ ਹੈ । ਇਸ ਬਾਂਡ ਸਕੀਮ ਤਹਿਤ ਸੋਨੇ ਦੀ ਕੀਮਤ 5,334 ਰੁਪਏ ਪ੍ਰਤੀ ਗ੍ਰਾਮ ਰੱਖੀ ਗਈ ਹੈ । ਆਨਲਾਈਨ ਭੁਗਤਾਨ ਕਰਨ ਵਾਲਿਆਂ ਨੂੰ 50 ਰੁਪਏ ਪ੍ਰਤੀ ਗ੍ਰਾਮ ਦੀ ਛੂਟ ਮਿਲੇਗੀ, ਜਿਸ ਦੇ ਨਤੀਜੇ ਵਜੋਂ ਸੋਨੇ ਦੀ ਕੀਮਤ 5,284 ਰੁਪਏ ਪ੍ਰਤੀ ਗ੍ਰਾਮ ਹੋਵੇਗੀ । ਇਸਦਾ ਮਤਲਬ ਹੈ ਕਿ ਜੇ ਤੁਹਾਨੂੰ 10 ਗ੍ਰਾਮ ਸੋਨਾ ਖਰੀਦਣਾ ਹੈ, ਤਾਂ ਤੁਹਾਨੂੰ 52 ਹਜ਼ਾਰ 840 ਰੁਪਏ ਦੇਣੇ ਪੈਣਗੇ।

Sovereign Gold Bond Scheme
Sovereign Gold Bond Scheme

ਜੇਕਰ ਬਾਜ਼ਾਰ ਵਿੱਚ ਸੋਨੇ ਦੀ ਪ੍ਰਤੀ ਦਸ ਗ੍ਰਾਮ ਕੀਮਤ ਦੀ ਗੱਲ ਕਰੀਏ ਤਾਂ ਇਹ 54 ਹਜ਼ਾਰ ਰੁਪਏ ਤੋਂ ਜ਼ਿਆਦਾ ਹੈ। ਦੱਸ ਦੇਈਏ ਕਿ ਮੋਦੀ ਸਰਕਾਰ ਦੀ ਯੋਜਨਾ ਦੇ ਤਹਿਤ ਤੁਸੀਂ ਇੱਕ ਬਾਂਡ ਦੇ ਰੂਪ ਵਿੱਚ ਖਰੀਦ ਸਕਦੇ ਹੋ। ਇਸ ਬਾਂਡ ਨੂੰ ਘੱਟੋ-ਘੱਟ ਇੱਕ ਗ੍ਰਾਮ ਅਤੇ ਵੱਧ ਤੋਂ ਵੱਧ 4 ਕਿੱਲੋ ਤੱਕ ਖਰੀਦਿਆ ਜਾ ਸਕਦਾ ਹੈ। ਇਸ ਵਿੱਚ ਸ਼ੁੱਧਤਾ ਅਤੇ ਸੁਰੱਖਿਆ ਦਾ ਕੋਈ ਤਣਾਅ ਨਹੀਂ ਹੈ। ਇਸਦੇ ਲਈ ਤੁਸੀਂ ਡਿਜੀਟਲ ਢੰਗ ਨਾਲ ਬੈਂਕ, ਨਿਰਧਾਰਿਤ ਡਾਕਘਰ, ਸਟਾਕ ਹੋਲਡਿੰਗ ਕਾਰਪੋਰੇਸ਼ਨ ਆਫ ਇੰਡੀਆ, ਐਨਐਸਈ ਅਤੇ ਬੀਐਸਈ ਵਿੱਚ ਅਪਲਾਈ ਕਰ ਸਕਦੇ ਹੋ।

Sovereign Gold Bond Scheme

ਦੱਸ ਦੇਈਏ ਕਿ ਰਿਜ਼ਰਵ ਬੈਂਕ ਦੇ ਅਧੀਨ ਆਉਣ ਵਾਲੇ ਇਸ ਬਾਂਡ ਦਾ ਕਾਰਜਕਾਲ ਅੱਠ ਸਾਲ ਹੈ। ਇਸ ਵਿੱਚ ਪੰਜਵੇਂ ਸਾਲ ਤੋਂ ਬਾਅਦ ਵਿਆਜ ਦੀ ਅਦਾਇਗੀ ਦੀ ਤਾਰੀਖ ਤੋਂ ਬਾਹਰ ਨਿਕਲਣ ਦਾ ਵਿਕਲਪ ਉਪਲੱਬਧ ਹੈ। ਜੇਕਰ ਇਸ ਯੋਜਨਾ ਦੇ ਉਦੇਸ਼ ਦੀ ਗੱਲ ਕਰਦੇ ਹੋ ਤਾਂ ਸਰਕਾਰ ਇਸ ਤੋਂ ਸੋਨੇ ਦੀ ਫਿਜ਼ੀਕਲ ਮੰਗ ਨੂੰ ਘਟਾਉਣਾ ਚਾਹੁੰਦੀ ਹੈ। ਫਿਲਹਾਲ ਤੁਸੀਂ 7 ਅਗਸਤ ਤੱਕ ਮੋਦੀ ਸਰਕਾਰ ਦੀ ਯੋਜਨਾ ਵਿੱਚ ਸ਼ਾਮਿਲ ਹੋ ਸਕਦੇ ਹੋ । ਦੱਸੋ ਦੇਈਏ ਕਿ ਸਰਕਾਰ ਸਤੰਬਰ ਮਹੀਨੇ ਵਿੱਚ ਇੱਕ ਵਾਰ ਫਿਰ ਇਹ ਯੋਜਨਾ ਲਿਆਵੇਗੀ।

The post ਰੱਖੜੀ ਮੌਕੇ ਸਸਤਾ ਸੋਨਾ ਖਰੀਦਣ ਦਾ ਮੌਕਾ, ਮੋਦੀ ਸਰਕਾਰ ਦੇ ਰਹੀ ਤੋਹਫਾ appeared first on Daily Post Punjabi.



Previous Post Next Post

Contact Form