‘ਦ ਕਪਿਲ ਸ਼ਰਮਾ ਸ਼ੋਅ’ ਦੇ ਸੈੱਟ ‘ਤੇ ਭਾਵੁਕ ਹੋਏ ਅਦਾਕਾਰ ਸੋਨੂ ਸੂਦ, ਅੱਜ ਹੋਵੇਗਾ ਸ਼ੋਅ ਟੈਲੀਕਾਸਟ

sonu emotional kapil show:ਕੋਰੋਨਾਕਾਲ ਵਿੱਚ ਅਦਾਕਾਰ ਸੋਨੂ ਸੂਦ ਨੇ ਗਰੀਬ ਲੋਕਾਂ ਦੀ ਕਾਫੀ ਮਦਦ ਕੀਤੀ ਸੀ।ਉਨ੍ਹਾਂ ਨੇ ਲਾਕਡਾੱਊਨ ਦੇ ਦੌਰਾਨ ਪ੍ਰਵਾਸੀ ਮਜਦੂਰਾਂ ਨੂੰ ਉਨ੍ਹਾਂ ਦੇ ਹੌਮਟਾਊਨ ਛੱਡਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ।ਜਿਸਦੇ ਲਈ ਉਨ੍ਹਾਂ ਨੇ ਸੋਸ਼ਲ ਮੀਡੀਆ ਤੇ ਕਾਫੀ ਸੁਰਖੀਆਂ ਬਟੋਰੀ ਸੀ।ਜਿਸ ਨੂੰ ਲੈ ਕੇ ਕਈ ਲੋਕਾਂ ਨੇ ਉਨ੍ਹਾਂ ਸਰਾਹਨਾ ਵੀ ਕੀਤੀ ਸੀ।ਜਿਸ ਤੋਂ ਬਾਅਦ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਉਹ ਜਲਦ ਹੀ ਕਾਮੇਡੀਅਨ ਕਪਿਲ ਸ਼ਰਮਾ ਦੇ ਸ਼ੋਅ ਦ ਕਪਿਲ ਸ਼ਰਮਾ ਸ਼ੋਅ ਵਿੱਚ ਦਿਖਾਈ ਦੇਣਗੇ। ਹਾਲ ਹੀ ਵਿੱਚ ਸੋਨੀ ਚੈਨਲ ਦੇ ਆਫਿਸ਼ੀਅਲ ਇੰਸਟਾਗ੍ਰਾਮ ਅਕਾਊਂਟ ਤੋਂ ਤਸਵੀਰ ਅਤੇ ਪ੍ਰੋਮੋ ਸ਼ੇਅਰ ਕਰ ਇਸ ਗੱਲ ਦਾ ਖੁਲਾਸਾ ਹੋਇਆ ਹੈ। ਸੋਸ਼ਲ ਮੀਡੀਆ ਤੇ ਸਾਹਮਣੇ ਆਈ ਇਸ ਤਸਵੀਰ ਅਤੇ ਪ੍ਰੋਮੋ ਤੋਂ ਪਤਾ ਚਲਿਆ ਕਿ ਅਦਾਕਾਰ ਸੋਨੂ ਸੂਦ ਨੇ ਕਪਿਲ ਸ਼ਰਮਾ ਦੇ ਸੈੱਟ ਤੇ ਕਾਫੀ ਮਸਤੀ ਕੀਤੀ ਹੈ।ਉੱਥੇ ਹੀ ਸ਼ੋਅ ਦੇ ਦੌਰਾਨ ਅਦਾਕਾਰ ਸੋਨੂ ਸੂਦ ਨੂੰ ਲਾਕਡਾਊਨ ਦੇ ਦੌਰਾਨ ਫੰਸੇ ਪ੍ਰਵਾਸੀ ਮਜਦੂਰਾਂ ਨੂੰ ਯਾਦ ਕਰਦੇ ਹੋਏ ਭਾਵੁਕ ਹੁੰਦੇ ਵੀ ਦੇਖਿਆ ਜਾ ਸਕਦਾ ਹੈ।

ਦੱਸ ਦੇਈਏ ਕਿ ਕੋਰੋਨਾ ਤੋਂ ਬਚਣ ਦੇ ਲਈ ਲਗਾਏ ਗਏ ਲਾਕਡਾਊਨ ਤੋਂ ਬਾਅਦ ਕਾਮੇਡੀਅਨ ਕਪਿਲ ਸ਼ਰਮਾ ਦਾ ਸ਼ੋਅ ਦ ਕਪਿਲ ਸ਼ਰਮਾ ਸ਼ੋਅ ਪਹਿਲੀ ਵਾਰ ਨਵਾਂ ਐਪੀੋਸਡ ਆਾਨ ਏਅਰ ਹੋਣ ਜਾ ਰਿਹਾ ਹੈ।ਉੱਥੇ ਹੀ ਕਾਫੀ ਪਹਿਲਾਂ ਹੀ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਅਦਾਕਾਰ ਸੋਨੂ ਸੂਦ ਇਸ ਤੋਂ ਪਹਿਲਾਂ ਪਰੋਗਰਾਮ ਦੇ ਮੁੱਖ ਮਹਿਮਾਨ ਹੋ ਸਕਦੇ ਹਨ। ਦ ਕਪਿਲ ਸ਼ਰਮਾ ਸ਼ੋਅ ਦਾ ਇਹ ਐਪੀਸੋਡ 1 ਅਗਸਤ ਨੂੰ ਸ਼ਾਮ 9:30 ਵਜੇ ਸੋਨੀ ਟੀਵੀ ਤੇ ਟੈਲੀਕਾਸਟ ਕੀਤਾ ਜਾਵੇਗਾ।

ਕੋਰੋਨਾ ਵਾਇਰਸ ਸੰਬੰਧਿਤ ਮਹਾਮਾਰੀ ਦੇ ਦੌਰਾਨ ਪ੍ਰਵਾਸੀ ਮਜਦੂਰਾਂ ਦੇ ਆਉਣ ਦੇ ਪ੍ਰਬੰਧ ਦੇ ਲਈ ਸੋਨੂ ਸੂਦ ਨੇ ਕਾਫੀ ਮਦਦ ਕੀਤੀ ਸੀ। ਜਿਸਦੇ ਕਾਰਨ ਸੋਨੂ ਸੂਦ ਆਮ ਜਨਤਾ ਦੇ ਵਿੱਚ ਪਿਆਰੇ ਬਣ ਗਏ ਹਨ। ਸੋਨੂ ਨੇ ਹਾਲ ਹੀ ਵਿੱਚ ਆਂਧਰ ਪ੍ਰਦੇਸ਼ ਵਿੱਚ ਇੱਕ ਜਰੂਰਤਮੰਦ ਕਿਸਾਨ ਨੂੰ ਟਰੈਕਟਰ ਭੇਜਿਆ ਸੀ। ਇਸਦੇ ਨਾਲ ਹੀ ਬਿਹਾਰ ਵਿੱਚ ਹੜ੍ਹ ਤੋਂ ਪ੍ਰਭਾਵਿਤ ਪਰਿਵਾਰ ਨੂੰ ਭੈਂਸਾਂ ਨੂੰ ਭੇਜਣ ਦਾ ਪ੍ਰਬੰਧ ਵੀ ਕੀਤਾ ਸੀ। ਜਿਸਦੇ ਲਈ ਸੋਸ਼ਲ ਮੀਡੀਆ ਤੇ ਉਨ੍ਹਾਂ ਦੀ ਕਾਫੀ ਸਰਾਹਨਾ ਹੋਈ ਹੈ।

The post ‘ਦ ਕਪਿਲ ਸ਼ਰਮਾ ਸ਼ੋਅ’ ਦੇ ਸੈੱਟ ‘ਤੇ ਭਾਵੁਕ ਹੋਏ ਅਦਾਕਾਰ ਸੋਨੂ ਸੂਦ, ਅੱਜ ਹੋਵੇਗਾ ਸ਼ੋਅ ਟੈਲੀਕਾਸਟ appeared first on Daily Post Punjabi.



Previous Post Next Post

Contact Form