Hardik Pandya shares heartwarming picture: ਭਾਰਤੀ ਟੀਮ ਦੇ ਆਲਰਾਊਂਡਰ ਹਾਰਦਿਕ ਪਾਂਡਿਆ ਦੇ ਘਰ ਇੱਕ ਨਵੇਂ ਮਹਿਮਾਨ ਨੇ ਜਨਮ ਲਿਆ ਹੈ । ਦੋ ਦਿਨ ਪਹਿਲਾਂ ਹਾਰਦਿਕ ਪਾਂਡਿਆ ਨੇ ਸੋਸ਼ਲ ਮੀਡੀਆ ‘ਤੇ ਇਹ ਜਾਣਕਾਰੀ ਸਾਂਝੀ ਕੀਤੀ ਸੀ ਅਤੇ ਹੁਣ ਉਨ੍ਹਾਂ ਨੇ ਇੱਕ ਹੋਰ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਆਪਣੇ ਬੇਟੇ ਨੂੰ ਆਪਣੀ ਗੋਦੀ ਵਿੱਚ ਲਏ ਦਿਖਾਈ ਦੇ ਰਹੇ ਹਨ। ਹਾਰਦਿਕ ਪਾਂਡਿਆ ਨੇ ਸ਼ਨੀਵਾਰ ਨੂੰ ਫੋਟੋ ਦੇ ਨਾਲ ਕੈਪਸ਼ਨ ਵਿੱਚ ਲਿਖਿਆ ਹੈ- ਭਗਵਾਨ ਦਾ ਆਸ਼ੀਰਵਾਦ…ਇਸਦੇ ਨਾਲ ਹੀ ਉਨ੍ਹਾਂ ਨੇ ਨਤਾਸ਼ਾ ਸਟੈਨਕੋਵਿਕ(@natasastankovic__) ਪ੍ਰਤੀ ਪਿਆਰ ਦਾ ਇਜ਼ਹਾਰ ਕੀਤਾ ਹੈ।
ਦਰਅਸਲ, 30 ਜੁਲਾਈ ਨੂੰ 26 ਸਾਲਾਂ ਹਾਰਦਿਕ ਪਾਂਡਿਆ ਦੇ ਘਰ ਖੁਸ਼ੀ ਦੀ ਲਹਿਰ ਦੌੜ ਪਈ ਸੀ । ਉਦੋਂ ਉਨ੍ਹਾਂ ਨੇ ਸੋਸ਼ਲ ਮੀਡੀਆ ਅਕਾਊਂਟ ‘ਤੇ ਆਪਣੇ ਪਿਤਾ ਬਣਨ ਦੀ ਖੁਸ਼ਖਬਰੀ ਦਿੰਦਿਆਂ ਲਿਖਿਆ,’ ਅਸੀਂ ਆਪਣੇ ਬੇਟੇ ਨੂੰ ਪਾ ਕੇ ਬਹੁਤ ਖੁਸ਼ ਹਾਂ।’ ਹਾਰਦਿਕ ਪਾਂਡਿਆ ਦੇ ਪਿਤਾ ਬਣਨ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਉਨ੍ਹਾਂ ਨੂੰ ਵਧਾਈ ਦੇਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ । ਅਤੇ ਹੁਣ ਇਸ ਫੋਟੋ ਨੂੰ ਸਾਂਝਾ ਕਰਨ ਤੋਂ ਬਾਅਦ ਇੱਕ ਵਾਰ ਫਿਰ ਪਾਂਡਿਆ ਦੇ ਸਾਰੇ ਪ੍ਰਸ਼ੰਸਕ ਉਨ੍ਹਾਂ ਨੂੰ ਲਗਾਤਾਰ ਵਧਾਈ ਦੇ ਰਹੇ ਹਨ।

ਦੱਸ ਦੇਈਏ ਕਿ ਹਾਰਦਿਕ ਪਾਂਡਿਆ ਦੇ ਪਿਤਾ ਬਣਨ ਦਾ ਪਤਾ ਲੱਗਦਿਆਂ ਹੀ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਹਾਰਦਿਕ ਪਾਂਡਿਆ ਅਤੇ ਨਤਾਸ਼ਾ ਨੂੰ ਵਧਾਈ ਦਿੱਤੀ। ਵਿਰਾਟ ਕੋਹਲੀ ਨੇ ਇੰਸਟਾਗ੍ਰਾਮ ‘ਤੇ ਲਿਖਿਆ,’ ਤੁਹਾਡੇ ਦੋਵਾਂ ਨੂੰ ਵਧਾਈ।’ ਜ਼ਿਕਰਯੋਗ ਹੈ ਕਿ ਹਾਰਦਿਕ ਪਾਂਡਿਆ ਨੇ ਅਭਿਨੇਤਰੀ ਨਤਾਸ਼ਾ ਸਟੈਨਕੋਵਿਕ ਨਾਲ ਇਸ ਸਾਲ ਦੇ ਸ਼ੁਰੂ ਵਿੱਚ ਮੰਗਣੇ ਦੀ ਖਬਰ ਨੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਸੀ। ਜਿਸ ਤੋਂ ਬਾਅਦ ਹੁਣ ਪਿਤਾ ਬਣਨ ਤੋਂ ਬਾਅਦ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਲਈ ਬੇਟੇ ਦੀ ਪੂਰੀ ਤਸਵੀਰ ਸਾਂਝੀ ਕੀਤੀ।
The post ਹਾਰਦਿਕ ਪਾਂਡਿਆ ਨੇ ਪ੍ਰਸ਼ੰਸਕਾਂ ਲਈ ਸਾਂਝੀ ਕੀਤੀ ‘ਛੋਟੇ ਪਾਂਡਿਆ’ ਦੀ ਪੂਰੀ ਤਸਵੀਰ appeared first on Daily Post Punjabi.
source https://dailypost.in/news/sports/hardik-pandya-shares-heartwarming-picture/