ਨਹੀਂ ਰਹੇ MP ਦੇ ਰਾਜਪਾਲ ਲਾਲਜੀ ਟੰਡਨ, PM ਮੋਦੀ ਨੇ ਦਿੱਤੀ ਸ਼ਰਧਾਂਜਲੀ

Madhya Pradesh Governor Lalji Tandon: ਮੱਧ ਪ੍ਰਦੇਸ਼ ਦੇ ਰਾਜਪਾਲ ਅਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਲਾਲ ਜੀ ਟੰਡਨ ਦਾ ਦਿਹਾਂਤ ਹੋ ਗਿਆ ਹੈ । ਮੰਗਲਵਾਰ ਸਵੇਰੇ ਉਨ੍ਹਾਂ ਦੇ ਬੇਟੇ ਆਸ਼ੂਤੋਸ਼ ਨੇ ਇਸ ਦੀ ਪੁਸ਼ਟੀ ਕੀਤੀ। ਲਾਲ ਜੀ ਟੰਡਨ ਕਈ ਦਿਨਾਂ ਤੋਂ ਬਿਮਾਰ ਹੋਣ ਕਾਰਨ ਹਸਪਤਾਲ ਵਿੱਚ ਦਾਖਲ ਸਨ। ਇਹੀ ਕਾਰਨ ਸੀ ਕਿ ਮੱਧ ਪ੍ਰਦੇਸ਼ ਦੇ ਰਾਜਪਾਲ ਦਾ ਕਾਰਜਭਾਰ ਆਨੰਦੀਬੇਨ ਪਟੇਲ ਨੂੰ ਸੌਂਪਿਆ ਗਿਆ ਸੀ।ਹੁਣ ਉਨ੍ਹਾਂ ਦੀ ਮੌਤ ਤੋਂ ਬਾਅਦ ਬਹੁਤ ਸਾਰੇ ਵੱਡੇ ਨੇਤਾ ਸ਼ਰਧਾਂਜਲੀ ਭੇਟ ਕਰ ਰਹੇ ਹਨ। ਲਾਲ ਜੀ ਟੰਡਨ ਦੇ ਦਿਹਾਂਤ ਤੋਂ ਬਾਅਦ ਯੂਪੀ ਵਿੱਚ ਤਿੰਨ ਦਿਨਾਂ ਰਾਜਕੀ ਸੋਗ ਐਲਾਨਿਆ ਗਿਆ ਹੈ ।

Madhya Pradesh Governor Lalji Tandon
Madhya Pradesh Governor Lalji Tandon

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਲਾਲ ਜੀ ਟੰਡਨ ਦੇ ਦਿਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਪੀਐਮ ਮੋਦੀ ਨੇ ਟਵੀਟ ਕੀਤਾ ਕਿ ਲਾਲਜੀ ਟੰਡਨ ਨੂੰ ਉਨ੍ਹਾਂ ਦੀ ਸਮਾਜ ਸੇਵਾ ਲਈ ਯਾਦ ਕੀਤਾ ਜਾਵੇਗਾ । ਉਨ੍ਹਾਂ ਨੇ ਉੱਤਰ ਪ੍ਰਦੇਸ਼ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਮਜਬੂਤ ਕਰਨ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ, ਉਹ ਜਨਤਾ ਦੀ ਭਲਾਈ ਲਈ ਕੰਮ ਕਰਨ ਵਾਲੇ ਨੇਤਾ ਸਨ । ਪੀਐਮ ਮੋਦੀ ਨੇ ਲਿਖਿਆ ਕਿ ਲਾਲਜੀ ਟੰਡਨ ਨੂੰ ਕਾਨੂੰਨੀ ਮਾਮਲਿਆਂ ਬਾਰੇ ਵੀ ਚੰਗੀ ਜਾਣਕਾਰੀ ਸੀ ਅਤੇ ਉਸਨੇ ਅਟਲ ਜੀ ਨਾਲ ਲੰਮਾ ਸਮਾਂ ਬਿਤਾਇਆ । ਮੈਂ ਉਸਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ। 

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਲਾਲ ਜੀ ਟੰਡਨ ਦੇ ਦਿਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ । ਉਨ੍ਹਾਂ ਟਵੀਟ ਕਰਕੇ ਲਿਖਿਆ ਕਿ ਮੱਧ ਪ੍ਰਦੇਸ਼ ਦੇ ਰਾਜਪਾਲ ਅਤੇ ਉੱਤਰ ਪ੍ਰਦੇਸ਼ ਦੀ ਇੱਕ ਮਜ਼ਬੂਤ ਸ਼ਖਸੀਅਤ ਲਾਲ ਜੀ ਟੰਡਨ ਦੇ ਦਿਹਾਂਤ ਦੀ ਖਬਰ ਬਹੁਤ ਦੁਖਦਾਈ ਹੈ । ਟੰਡਨ ਜੀ ਦੇ ਨਾਲ ਮੈਨੂੰ ਲੰਬੇ ਸਮੇਂ ਲਈ ਕੰਮ ਕਰਨ ਦਾ ਮੌਕਾ ਮਿਲਿਆ। ਉਸ ਦਾ ਲੰਬਾ ਜਨਤਕ ਜੀਵਨ ਲੋਕਾਂ ਦੀ ਸੇਵਾ ਲਈ ਸਮਰਪਿਤ ਰਿਹਾ ਹੈ ਅਤੇ ਉਨ੍ਹਾਂ ਨੇ ਆਪਣੇ ਕੰਮ ਨਾਲ ਇੱਕ ਵੱਖਰੀ ਛਾਪ ਛੱਡੀ ਹੈ। 

ਦੱਸ ਦੇਈਏ ਕਿ ਲਾਲ ਜੀ ਟੰਡਨ ਨੂੰ 2018 ਵਿੱਚ ਬਿਹਾਰ ਦਾ ਗਵਰਨਰ ਬਣਾਇਆ ਗਿਆ ਸੀ । ਇਸ ਤੋਂ ਬਾਅਦ 2019 ਵਿੱਚ ਉਨ੍ਹਾਂ ਨੂੰ ਮੱਧ ਪ੍ਰਦੇਸ਼ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਸੀ। ਲਖਨਊ ਵਿੱਚ ਲਾਲ ਜੀ ਟੰਡਨ ਦੀ ਪ੍ਰਸਿੱਧੀ ਸਮਾਜ ਦੇ ਹਰ ਭਾਈਚਾਰੇ ਵਿੱਚ ਸੀ। ਉਹ ਸਾਬਕਾ ਪ੍ਰਧਾਨ ਮੰਤਰੀ ਸਵਰਗੀ ਅਟਲ ਬਿਹਾਰੀ ਵਾਜਪਾਈ ਦੇ  ਕਾਫ਼ੀ ਕਰੀਬੀ ਅਤੇ ਮਹੱਤਵਪੂਰਨ ਸਹਿਯੋਗੀ ਵੀ ਸੀ । ਸਾਲ 2004 ਵਿੱਚ ਲੋਕ ਸਭਾ ਚੋਣਾਂ ਦੀ ਪੂਰਵ ਸੰਧਿਆ ‘ਤੇ ਟੰਡਨ ਆਪਣੇ ਜਨਮਦਿਨ ਦੇ ਮੌਕੇ ਔਰਤਾਂ ਨੂੰ ਸਾੜੀਆਂ ਵੰਡ ਰਹੇ ਸਨ, ਜਿਸ ਵਿੱਚ ਅਚਾਨਕ ਭਗਦੜ ਮਚ ਗਈ ਅਤੇ 21 ਔਰਤਾਂ ਦੀ ਮੌਤ ਹੋ ਗਈ । ਹਾਲਾਂਕਿ, ਬਾਅਦ ਵਿੱਚ ਟੰਡਨ ਨੂੰ ਸਾਰੇ ਦੋਸ਼ਾਂ ਤੋਂ ਮੁਕਤ ਕਰ ਦਿੱਤਾ ਗਿਆ ਸੀ ।

The post ਨਹੀਂ ਰਹੇ MP ਦੇ ਰਾਜਪਾਲ ਲਾਲਜੀ ਟੰਡਨ, PM ਮੋਦੀ ਨੇ ਦਿੱਤੀ ਸ਼ਰਧਾਂਜਲੀ appeared first on Daily Post Punjabi.



Previous Post Next Post

Contact Form