Coronavirus: Oxford University ਦੀ ਵੈਕਸੀਨ ਪੁੱਜੀ ਸਫ਼ਲਤਾ ਦੇ ਨੇੜੇ, ਟ੍ਰਾਇਲ ਦੇ ਨਤੀਜੇ ਅਸਰਦਾਰ

Oxford Covid 19 vaccine: ਬ੍ਰਿਟੇਨ ਦੀ ਆਕਸਫੋਰਡ ਯੂਨੀਵਰਸਿਟੀ ਕੋਰੋਨਾ ਵਾਇਰਸ ਵੈਕਸੀਨ ਬਣਾਉਣ ਵਿੱਚ ਸਫਲਤਾ ਹਾਸਿਲ ਕਰਨ ਦੇ ਨੇੜੇ ਪਹੁੰਚਦੀ ਦਿਖਾਈ ਦੇ ਰਹੀ ਹੈ। ਆਕਸਫੋਰਡ ਦੀ ਵੈਕਸੀਨ ਟ੍ਰਾਇਲ ਵਿੱਚ ਸੁਰੱਖਿਅਤ ਅਤੇ ਇਮਿਊਨ ਨੂੰ ਮਜ਼ਬੂਤ ਕਰਨ ਵਿੱਚ ਸਾਬਿਤ ਹੋਈ ਹੈ। ਇਸਦੇ ਨਤੀਜੇ ਬਹੁਤ ਉਤਸ਼ਾਹਜਨਕ ਰਹੇ। ਪ੍ਰੀਖਣ ਵਿੱਚ ਲਗਭਗ 1,077 ਲੋਕਾਂ ਨੂੰ ਸ਼ਾਮਿਲ ਕੀਤਾ ਗਿਆ ਅਤੇ ਪਾਇਆ ਕਿ ਜਿਨ੍ਹਾਂ ਨੂੰ ਵੈਕਸੀਨ ਦਿੱਤੀ ਗਈ ਉਨ੍ਹਾਂ ਵਿੱਚ ਐਂਟੀਬਾਡੀ ਅਤੇ ਵ੍ਹਾਈਟ ਬਲੱਡ ਸੈੱਲ ਬਣੇ ਜੋ ਕੋਰੋਨਾ ਵਾਇਰਸ ਨਾਲ ਲੜਨ ਦੇ ਸਮਰੱਥ ਸਨ । ਅਜੇ ਇਸਦਾ ਵੱਡੇ ਪੱਧਰ ‘ਤੇ ਟ੍ਰਾਇਲ ਬਾਕੀ ਹੈ। ਬ੍ਰਿਟੇਨ ਪਹਿਲਾਂ ਹੀ ਵੈਕਸੀਨ ਦੀਆਂ 10 ਕਰੋੜ ਖੁਰਾਕਾਂ ਨੂੰ ਸੁਰੱਖਿਅਤ ਕਰ ਲਈਆਂ ਹਨ। ਭਾਰਤ ਵਿੱਚ ਇਸ ਵੈਕਸੀਨ ਦਾ ਉਤਪਾਦਨ ਹੋ ਰਿਹਾ ਹੈ। ਪੁਣੇ ਸਥਿਤ ਸੀਰਮ ਇੰਸਟੀਚਿਊਟ ਆਫ ਇੰਡੀਆ ਨੂੰ ਆਕਸਫੋਰਡ ਵੈਕਸੀਨ ਬਣਾਉਣ ਦੀ ਜ਼ਿੰਮੇਵਾਰੀ ਹੈ।

Oxford Covid 19 vaccine
Oxford Covid 19 vaccine

ਕੋਰੋਨਾ ਵਾਇਰਸ ਦੀ ਵੈਕਸੀਨ ਦੀ ਦੌੜ ਵਿੱਚ ਫਿਲਹਾਲ ਆਕਸਫੋਰਡ ਯੂਨੀਵਰਸਿਟੀ ਅਤੇ ਐਸਟਰਾਜ਼ੇਨੇਕਾ ਦੀ ਵੈਕਸੀਨ ਸਭ ਤੋਂ ਅੱਗੇ ਹੈ। ਇੱਕ ਪਾਸੇ ਜਿੱਥੇ ਕਈ ਵੈਕਸੀਨ ਆਪਣੇ ਆਖਰੀ ਪੜਾਅ ਜਾਂ ਐਡਵਾਂਸਡ ਪੜਾਅ ਦੇ ਨੇੜੇ ਪਹੁੰਚਣ ਵਾਲੀ ਹੈ, ਉੱਥੇ ਆਕਸਫੋਰਡ ਵੈਕਸੀਨ ਇਸ ਪੜਾਅ ਵਿੱਚ ਪਹਿਲਾਂ ਤੋਂ ਹੀ ਹੈ। ਜੇ ਸਭ ਕੁਝ ਠੀਕ ਰਿਹਾ ਤਾਂ ਆਕਸਫੋਰਡ ਯੂਨੀਵਰਸਿਟੀ ਅਤੇ ਐਸਟਰਾਜ਼ੇਨੇਕਾ ਵੱਲੋਂ ਤਿਆਰ ਕੀਤਾ ਇਹ ਟੀਕਾ ਸਤੰਬਰ ਤੱਕ ਲੋਕਾਂ ਨੂੰ ਉਪਲਬਧ ਹੋ ਜਾਵੇਗਾ।

Oxford Covid 19 vaccine
Oxford Covid 19 vaccine

ਆਕਸਫੋਰਡ ਦੀ ਪ੍ਰੋਫੈਸਰ ਸਾਰਾ ਗਿਲਬਰਟ ਨੇ ਕੋਰੋਨਾ ਵਾਇਰਸ ਦੀ ਵੈਕਸੀਨ ਬਣਾਉਣ ਵਿੱਚ ਮੁੱਖ ਭੂਮਿਕਾ ਨਿਭਾਈ ਹੈ। ਸਾਰਾ ਗਿਲਬਰਟ ਇਸ ਵੈਕਸੀਨ ਦੇ ਤੀਜੇ ਅਤੇ ਅੰਤਮ ਪੜਾਅ ਦੀ ਅਗਵਾਈ ਕਰ ਰਹੀ ਹੈ। ਗਿਲਬਰਟ ਦਾ ਦਾਅਵਾ ਹੈ ਕਿ ਆਕਸਫੋਰਡ ਵੈਕਸੀਨ ਕੋਰੋਨਾ ਵਾਇਰਸ ਤੋਂ ਲੋਕਾਂ ਨੂੰ ਬਚਾਉਣ ਲਈ 80 ਪ੍ਰਤੀਸ਼ਤ ਤੱਕ ਪ੍ਰਭਾਵਸ਼ਾਲੀ ਹੈ। ਗਿਲਬਰਟ ਦਾ ਕਹਿਣਾ ਹੈ ਕਿ ਲੋਕਾਂ ਨੂੰ ਠੰਡੇ ਮੌਸਮ ਵਿੱਚ ਵਾਇਰਸ ਦੀ ਮਾਰ ਝੱਲਣੀ ਨਹੀਂ ਪਵੇਗੀ ਕਿਉਂਕਿ ਇਹ ਵੈਕਸੀਨ ਸਤੰਬਰ ਤੱਕ ਆ ਜਾਵੇਗੀ । ਜਦੋਂ ਕਿ ਹੋਰ ਬਹੁਤ ਸਾਰੇ ਟੀਕੇ ਆਪਣੇ ਅੰਤਮ ਪੜਾਅ ਦੇ ਨੇੜੇ ਹਨ, ਆਕਸਫੋਰਡ ਟੀਕਾ 10,000 ਲੋਕਾਂ ‘ਤੇ ਆਪਣਾ ਆਖਰੀ ਟਰਾਇਲ ਪੂਰਾ ਕਰਨ ਵਾਲਾ ਹੈ।

Oxford Covid 19 vaccine

ਗਿਲਬਰਟ ਨੇ ਦੱਸਿਆ ਕਿ ਕੁਝ ਵੈਕਸੀਨ ਲਾਗ ਤੋਂ ਬਚਾਅ ਨਹੀਂ ਕਰਦੇ ਪਰ ਬਿਮਾਰੀ ਤੋਂ ਬਚਾਅ ਲਈ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦੇ ਹਨ। ਜਿਵੇਂ ਕਿ, ਪੋਲੀਓ ਟੀਕਾ ਲਾਗ ਤੋਂ ਬਚਾਅ ਨਹੀਂ ਕਰਦਾ, ਪਰ ਲੱਖਾਂ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਉਂਦਾ ਹੈ। ਕੋਵਿਡ -19 ਦੇ ਮਾਮਲੇ ਵਿੱਚ ਪ੍ਰੋਫੈਸਰ ਗਿਲਬਰਟ ਨੇ ਇੱਕ ਚਿਪੈਂਜੀ ਐਡੀਨੋਵਾਇਰਸ ਲਿਆ ਹੈ ਅਤੇ ਜੈਨੇਟਿਕ ਪਦਾਰਥ ਨੂੰ SARS-CoV-2 ਵਾਇਰਸ ਦੇ ਸਪਾਈਕ ਪ੍ਰੋਟੀਨ ਤੋਂ ਇੰਸਰਟ ਕੀਤਾ ਹੈ।

The post Coronavirus: Oxford University ਦੀ ਵੈਕਸੀਨ ਪੁੱਜੀ ਸਫ਼ਲਤਾ ਦੇ ਨੇੜੇ, ਟ੍ਰਾਇਲ ਦੇ ਨਤੀਜੇ ਅਸਰਦਾਰ appeared first on Daily Post Punjabi.



source https://dailypost.in/news/coronavirus/oxford-covid-19-vaccine-2/
Previous Post Next Post

Contact Form