Afsana Nephew Fan Sidhumoosewala : ਅਫਸਾਨਾ ਖ਼ਾਨ ਇੱਕ ਤੋਂ ਬਾਅਦ ਇੱਕ ਹਿੱਟ ਗਾਣੇ ਦੇ ਰਹੇ ਹਨ ਹਾਲ ਹੀ ਵਿੱਚ ਉਹਨਾਂ ਦਾ ਗਾਣਾ ‘ਬਜ਼ਾਰ’ ਸੂਪਰ ਡੂਪਰ ਹਿੱਟ ਹੋਇਆ ਹੈ । ਇਸ ਤੋਂ ਇਲਾਵਾ ਸਿੱਪੀ ਗਿੱਲ ਨਾਲ ਆਇਆ ਗਾਣਾ ‘ਨੈਣਾਂ ਦੇ ਠੇਕੇ’ ਨੂੰ ਵੀ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਿਆਰ ਦਿੱਤਾ ਜਾ ਰਿਹਾ ਹੈ । ਇਸ ਸਭ ਦੇ ਚਲਦੇ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਆਪਣੀ ਭੈਣ ਦੇ ਬੇਟੇ ਉਦੇਵੀਰ ਖ਼ਾਨ ਦੀ ਵੀਡੀਓ ਸ਼ੇਅਰ ਕੀਤੀ ਹੈ।

ਇਸ ਵੀਡੀਓ ਵਿੱਚ ਉਦੇਵੀਰ ਆਪਣੀ ਮਾਸੀ ਅਫਸਾਨਾ ਤੇ ਸਿੱਧੂ ਮੂਸੇਵਾਲਾ ਨੂੰ ਉਹਨਾਂ ਦਾ ਹੀ ਗਾਣਾ ਸੁਣਾਉਂਦਾ ਨਜ਼ਰ ਆ ਰਿਹਾ ਹੈ । ਦਰਅਸਲ ਇਹ ਵੀਡੀਓ ਅਫ਼ਸਾਨਾ ਖ਼ਾਨ ਨੇ ਉਦੇਵੀਰ ਦੇ ਜਨਮ ਦਿਨ ਤੇ ਸਾਂਝਾ ਕੀਤਾ ਹੈ ।

ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਫ਼ਸਾਨਾ ਖ਼ਾਨ ਨੇ ਲਿਖਿਆ ਹੈ ‘ਹੈਪੀ ਬਰਥਡੇਅ ਸਾਡਾ ਸਟਾਰ ਪੁੱਤ ਉਦੇਵੀਰ ਮਾਸੀ ਦਾ ਪਿਆਰਾ’ ।ਇਸ ਵੀਡੀਓ ਵਿੱਚ ਸਿੱਧੂ ਮੂਸੇਵਾਲਾ ਵੀ ਕਾਫੀ ਖੁਸ਼ ਨਜ਼ਰ ਆ ਰਹੇ ਹਨ । ਸਿੱਧੂ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਗਾਣਾ ਡਾਕਟਰ ਰਿਲੀਜ਼ ਹੋਣ ਵਾਲਾ ਹੈ ।
The post ਅਫ਼ਸਾਨਾ ਖ਼ਾਨ ਦਾ ਭਾਣਜਾ ਹੈ ਸਿੱਧੂ ਮੂਸੇਵਾਲੇ ਦਾ ਕੱਟੜ ਫ਼ੈਨ ,ਆਪਣੇ ਜਨਮਦਿਨ ਤੇ ਸਿੱਧੂ ਨੂੰ ਮਿਲ ਕੇ ਇੱਕ ਤੋਂ ਬਾਅਦ ਇੱਕ ਸੁਣਾਇਆ ਗਾਣਾ appeared first on Daily Post Punjabi.
source https://dailypost.in/news/entertainment/afsana-nephew-fan-sidhumoosewala/