ਵਿਰੋਧ ਵਿਚਾਲੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਲਗਾਤਾਰ ਤੀਜੇ ਦਿਨ ਰਹੀਆਂ ਸਥਿਰ, ਜਾਣੋ ਅੱਜ ਦੀਆਂ ਕੀਮਤਾਂ

Petrol Diesel Prices Remain Unchanged: ਨਵੀਂ ਦਿੱਲੀ: ਪਿਛਲੇ ਕੁਝ ਦਿਨਾਂ ਤੋਂ ਵਿਰੋਧੀ ਧਿਰ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ‘ਤੇ ਹਮਲੇ ਕਰ ਰਹੀ ਹੈ । ਜਿਸ ਕਾਰਨ ਤੇਲ ਕੰਪਨੀਆਂ ‘ਤੇ ਵੀ ਦਬਾਅ ਦੇਖਿਆ ਜਾ ਰਿਹਾ ਹੈ। ਇਹੀ ਕਾਰਨ ਹੈ ਕਿ ਤੇਲ ਦੀਆਂ ਕੀਮਤਾਂ ਤਿੰਨ ਦਿਨਾਂ ਤੋਂ ਸਥਿਰ ਹਨ। ਹਾਲਾਂਕਿ ਬੁੱਧਵਾਰ ਨੂੰ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀ ਕੀਮਤ ਵਿੱਚ ਤੇਜ਼ੀ ਦੇਖਣ ਨੂੰ ਮਿਲੀ ਹੈ । ਦੱਸ ਦੇਈਏ ਕਿ ਪਿਛਲੇ ਮਹੀਨੇ ਡੀਜ਼ਲ ਦੀ ਕੀਮਤ ਵਿੱਚ 22ਵਾਰ ਅਤੇ ਪੈਟਰੋਲ ਦੀ ਕੀਮਤ ਵਿੱਚ 21 ਗੁਣਾ ਵਾਧਾ ਹੋਇਆ ਸੀ ।

Petrol Diesel Prices Remain Unchanged
Petrol Diesel Prices Remain Unchanged

ਇੰਡੀਅਨ ਆਇਲ ਦੀ ਵੈਬਸਾਈਟ ਅਨੁਸਾਰ ਦਿੱਲੀ, ਕੋਲਕਾਤਾ, ਮੁੰਬਈ ਅਤੇ ਚੇੱਨਈ ਵਿੱਚ ਪੈਟਰੋਲ ਦੀ ਕੀਮਤ ਕ੍ਰਮਵਾਰ 80.43 ਰੁਪਏ, 82.10 ਰੁਪਏ, 87.19 ਰੁਪਏ ਅਤੇ 83.63 ਰੁਪਏ ਪ੍ਰਤੀ ਲੀਟਰ ਰਹੀ ਹੈ । ਚਾਰ ਮਹਾਂਨਗਰਾਂ ਵਿਚ ਡੀਜ਼ਲ ਦੀ ਕੀਮਤ ਕ੍ਰਮਵਾਰ 80.53 ਰੁਪਏ, 75.64 ਰੁਪਏ, 78.83 ਰੁਪਏ ਅਤੇ 77.72 ਰੁਪਏ ਪ੍ਰਤੀ ਲੀਟਰ ਹੈ।

Petrol Diesel Prices Remain Unchanged
Petrol Diesel Prices Remain Unchanged

ਅੰਤਰਰਾਸ਼ਟਰੀ ਫਿਊਚਰਜ਼ ਮਾਰਕੀਟ ਇੰਟਰਕੌਂਟੀਨੈਂਟਲ ਐਕਸਚੇਂਜ ਯਾਨੀ ਕਿ ਆਈਸੀਈ ‘ਤੇ ਬੈਂਚਮਾਰਕ ਕੱਚਾ ਤੇਲ ਬ੍ਰੈਂਟ ਕਰੂਡ 1.11 ਪ੍ਰਤੀਸ਼ਤ ਵੱਧ ਕੇ 41.73 ਡਾਲਰ ਪ੍ਰਤੀ ਬੈਰਲ ਰਿਹਾ ਸੀ। ਕਮੋਡਿਟੀ ਮਾਰਕੀਟ ਦੇ ਮਾਹਿਰਾਂ ਅਨੁਸਾਰ ਅਮੈਰੀਕਨ ਪੈਟਰੋਲੀਅਮ ਇੰਸਟੀਚਿਊਟ ਦੀ ਰਿਪੋਰਟ ਨੇ ਕੱਚੇ ਤੇਲ ਦੇ ਭੰਡਾਰਾਂ ਵਿੱਚ ਗਿਰਾਵਟ ਦੀ ਭਵਿੱਖਬਾਣੀ ਕੀਤੀ ਹੈ, ਜਿਸ ਕਾਰਨ ਤੇਲ ਦੀਆਂ ਕੀਮਤਾਂ ਵਿੱਚ ਵਾਪਸੀ ਹੋਈ ਹੈ ।

Petrol Diesel Prices Remain Unchanged

ਇਸ ਦੌਰਾਨ ਲਾਕਡਾਊਨ ਨੂੰ ਹਟਾਉਣ ਅਤੇ ਦੇਸ਼ ਵਿੱਚ ਵੱਧ ਰਹੀ ਆਰਥਿਕ ਗਤੀਵਿਧੀਆਂ ਦੇ ਨਾਲ ਬਾਲਣ ਦੀ ਮੰਗ ਹੌਲੀ-ਹੌਲੀ ਕੋਵਿਡ -19 ਤੋਂ ਪਹਿਲਾਂ ਦੇ ਪੱਧਰ ‘ਤੇ ਪਹੁੰਚ ਰਹੀ ਹੈ। ਸਰਕਾਰ ਵੱਲੋਂ ਜਾਰੀ ਕੀਤੇ ਗਏ ਬਿਆਨ ਅਨੁਸਾਰ ਕੋਵਿਡ-19 ਤੋਂ ਪਹਿਲਾਂ ਬਾਲਣ ਦੀ ਮੰਗ 88 ਪ੍ਰਤੀਸ਼ਤ ਦੇ ਪੱਧਰ ‘ਤੇ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਅਪ੍ਰੈਲ ਵਿੱਚ ਪੈਟਰੋਲੀਅਮ ਪਦਾਰਥਾਂ ਦੀ ਮੰਗ 2007 ਤੋਂ ਬਾਅਦ ਸਭ ਤੋਂ ਹੇਠਲੇ ਪੱਧਰ ਤੇ ਆ ਗਈ ਸੀ।  

The post ਵਿਰੋਧ ਵਿਚਾਲੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਲਗਾਤਾਰ ਤੀਜੇ ਦਿਨ ਰਹੀਆਂ ਸਥਿਰ, ਜਾਣੋ ਅੱਜ ਦੀਆਂ ਕੀਮਤਾਂ appeared first on Daily Post Punjabi.



Previous Post Next Post

Contact Form