AIIMS Delhi start human trials: ਨਵੀਂ ਦਿੱਲੀ: ਦਿੱਲੀ ਸਥਿਤ AIIMS ਨੈਤਿਕਤਾ ਕਮੇਟੀ ਅੱਜ ਤੋਂ ਕੋਵਿਡ-19 ਦੇ ਦੇਸੀ ਵਿਕਸਤ ਟੀਕੇ ‘Covaxin’ ਦੇ ਮਨੁੱਖੀ ਟ੍ਰਾਇਲ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਏਮਜ਼ ਨੈਤਿਕਤਾ ਕਮੇਟੀ ਨੇ ਸ਼ਨੀਵਾਰ ਨੂੰ Covaxin ਦੇ ਮਨੁੱਖੀ ਟ੍ਰਾਇਲ ਦੇ ਫੇਜ਼ -1 ਨੂੰ ਮਨਜ਼ੂਰੀ ਦੇ ਦਿੱਤੀ ਸੀ । ਏਮਜ਼ ਟੈਸਟ ਵਿੱਚ ਆਪਣੀ ਇੱਛਾ ਨਾਲ ਸ਼ਾਮਿਲ ਹੋਣ ਦੇ ਚਾਹਵਾਨ ਸਿਹਤਮੰਦ ਲੋਕਾਂ ਦੀ ਰਜਿਸਟ੍ਰੇਸ਼ਨ ਵੀ ਅੱਜ ਤੋਂ ਸ਼ੁਰੂ ਕਰ ਦੇਵੇਗਾ। ਦੱਸਿਆ ਜਾ ਰਿਹਾ ਹੈ ਕਿ ਪਿਛਲੇ 10 ਘੰਟਿਆਂ ਵਿੱਚ 1000 ਤੋਂ ਵੱਧ ਲੋਕਾਂ ਨੇ ਮਨੁੱਖੀ ਟ੍ਰਾਇਲ ਲਈ ਰਜਿਸਟ੍ਰੇਸ਼ਨ ਕਰਵਾਈ ਹੈ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਨੇ Covaxin ਦੇ ਮਨੁੱਖੀ ਟ੍ਰਾਇਲ ਦੇ ਪਹਿਲੇ ਅਤੇ ਦੂਜੇ ਪੜਾਅ ਦੇ ਪ੍ਰੀਖਣ ਲਈ ਏਮਜ਼ ਸਮੇਤ 12 ਸੰਸਥਾਵਾਂ ਦੀ ਚੋਣ ਕੀਤੀ ਹੈ।
ਦਰਅਸਲ, ਪਹਿਲੇ ਪੜਾਅ ਵਿੱਚ ਟੀਕੇ ਦਾ ਟੈਸਟ 375 ਲੋਕਾਂ ‘ਤੇ ਪ੍ਰੀਖਣ ਕੀਤਾ ਜਾਵੇਗਾ, ਜਿਨ੍ਹਾਂ ਵਿਚੋਂ ਵੱਧ ਤੋਂ ਵੱਧ 100 ਲੋਕ ਏਮਜ਼ ਦੇ ਹੋ ਸਕਦੇ ਹਨ। ਏਮਜ਼ ਦੇ ਸੈਂਟਰ ਫਾਰ ਕਮਿਊਨਿਟੀ ਮੈਡੀਸਨ ਦੇ ਪ੍ਰੋਫੈਸਰ ਡਾ. ਸੰਜੇ ਰਾਏ ਨੇ ਦੱਸਿਆ ਕਿ ਏਮਜ਼ ਦੀ ਨੈਤਿਕਤਾ ਕਮੇਟੀ ਨੇ Covaxin ਦੇ ਮਨੁੱਖੀ ਟ੍ਰਾਇਲ ਦੀ ਸ਼ੁਰੂਆਤ ਨੂੰ ਮਨਜ਼ੂਰੀ ਦੇ ਦਿੱਤੀ ਹੈ । ਇਸ ਟੈਸਟ ਵਿੱਚ ਸਿਹਤਮੰਦ ਲੋਕ ਸ਼ਾਮਿਲ ਹੋਣਗੇ, ਜਿਨ੍ਹਾਂ ਨੂੰ ਕੋਈ ਹੋਰ ਬਿਮਾਰੀ ਨਹੀਂ ਹੈ, ਜੋ ਕੋਵਿਡ -19 ਤੋਂ ਪੀੜਤ ਨਹੀਂ ਹਨ ਅਤੇ ਜਿਨ੍ਹਾਂ ਦੀ ਉਮਰ 18 ਸਾਲ ਤੋਂ ਵੱਧ ਅਤੇ 55 ਸਾਲ ਤੋਂ ਘੱਟ ਹੈ।
ਉਨ੍ਹਾਂ ਦੱਸਿਆ ਕਿ ਕੁਝ ਲੋਕ ਪਹਿਲਾਂ ਹੀ ਇਸ ਟ੍ਰਾਇਲ ਲਈ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ। ਹੁਣ ਹਰ ਵਿਅਕਤੀ ਦੀ ਜਾਂਚ, ਸਿਹਤ ਆਦਿ ਦਾ ਮੁਲਾਂਕਣ ਕਰਨ ਦਾ ਕੰਮ ਸੋਮਵਾਰ ਯਾਨੀ ਕਿ ਅੱਜ ਤੋਂ ਸ਼ੁਰੂ ਹੋਵੇਗਾ। ਇਸ ਤੋਂ ਇਲਾਵਾ ਹੋਰ ਲੋਕ ਜੋ ਇਸ ਟ੍ਰਾਇਲ ਵਿੱਚ ਹਿੱਸਾ ਲੈਣਾ ਚਾਹੁੰਦੇ ਹਨ, Ctaiims.covid19@gmail.com ‘ਤੇ ਈਮੇਲ ਭੇਜ ਸਕਦੇ ਹਨ। ਨਾਲ ਹੀ ਮੋਬਾਇਲ ਨੰਬਰ 7428847499 ‘ਤੇ SMS ਵੀ ਭੇਜ ਸਕਦੇ ਹਨ।

ਦੱਸ ਦੇਈਏ ਕਿ Covaxin ਨੂੰ ਹੈਦਰਾਬਾਦ ਦੇ ਭਾਰਤ ਬਾਇਓਟੈਕ ਨੇ ICMR ਅਤੇ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲੋਜੀ ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਹੈ। ਇਸ ਦੇ ਮਨੁੱਖੀ ਟ੍ਰਾਇਲ ਨੂੰ ਹਾਲ ਹੀ ਵਿੱਚ ਕੰਟਰੋਲਰ ਜਨਰਲ ਆਫ ਡਰੱਗਜ਼ ਆਫ਼ ਇੰਡੀਆ (DGCI) ਨੇ ਮਨਜ਼ੂਰੀ ਦਿੱਤੀ ਸੀ।
The post AIIMS ‘ਚ ਅੱਜ ਤੋਂ ਸ਼ੁਰੂ ਹੋਵੇਗਾ Covaxin ਦਾ ਮਨੁੱਖੀ ਟ੍ਰਾਇਲ, 375 ਲੋਕਾਂ ‘ਤੇ ਕੀਤਾ ਜਾਵੇਗਾ ਟੈਸਟ appeared first on Daily Post Punjabi.
source https://dailypost.in/news/national/aiims-delhi-start-human-trials/