ਸਪੈਨਿਸ਼ ਲੀਗ ‘ਚ 7 ਵੀਂ ਵਾਰ ‘ਗੋਲਡਨ ਬੂਟ’ ਦਾ ਖਿਤਾਬ ਹਾਸਿਲ ਕਰ ਲਿਓਨਲ ਮੇਸੀ ਨੇ ਬਣਾਇਆ ਰਿਕਾਰਡ

messi wins pichichi trophy: ਲਿਓਨਲ ਮੈਸੀ ਨੇ ਬਾਰਸੀਲੋਨਾ ਦੇ ਅੰਤਿਮ ਗੇੜ ਵਿੱਚ ਅਲਾਵੇਸ ਉੱਤੇ 5-0 ਦੀ ਜਿੱਤ ਦੇ ਦੌਰਾਨ ਦੋ ਗੋਲ ਕਰਕੇ ਸਪੈਨਿਸ਼ ਫੁਟਬਾਲ ਲੀਗ ਲਾ ਲੀਗਾ ਵਿੱਚ ਉਸਨੇ ਇੱਕੋ ਸੀਜ਼ਨ ਵਿੱਚ ਰਿਕਾਰਡ ਸੱਤਵੀਂ ਵਾਰ ਸਭ ਤੋਂ ਵੱਧ ਗੋਲ ਕਰ ‘ਗੋਲਡਨ ਬੂਟ‘ ਦਾ ਖ਼ਿਤਾਬ ਹਾਸਿਲ ਕੀਤਾ ਹੈ। ਮੇਸੀ ਨੇ ਲੀਗ ਵਿੱਚ ਕੁੱਲ 25 ਗੋਲ ਕੀਤੇ ਜੋ ਉਸਦੇ ਕਰੀਬੀ ਵਿਰੋਧੀ ਕਰੀਮ ਬੇਂਜੈਮਾ ਨਾਲੋਂ ਚਾਰ ਗੋਲ ਜ਼ਿਆਦਾ ਹਨ। ਬੈਂਜੈਮਾ ਰੀਅਲ ਮੈਡ੍ਰਿਡ ਅਤੇ ਲੈਗਨੇਸ ਵਿਚਕਾਰ 2-2 ਦੇ ਡਰਾਅ ‘ਤੇ ਗੋਲ ਕਰਨ ‘ਚ ਅਸਫਲ ਰਹੇ ਸੀ। ਮੇਸੀ ਲੀਗ ਦੇ ਸੱਤ ਵੱਖ-ਵੱਖ ਸੀਜ਼ਨਾ ਵਿੱਚ ਸਭ ਤੋਂ ਵੱਧ ਗੋਲ ਕਰਨ ਵਾਲੇ ਪਹਿਲੇ ਖਿਡਾਰੀ ਬਣ ਗਏ ਹਨ। ਮੇਸੀ ਨੇ ਸੱਟ ਦੇ ਕਾਰਨ ਸੀਜ਼ਨ ਦੇ ਸ਼ੁਰੂਆਤੀ ਮੈਚਾਂ ਵਿੱਚ ਨਾ ਖੇਡਣ ਦੇ ਬਾਵਜੂਦ ਇਹ ਖ਼ਿਤਾਬ ਪ੍ਰਾਪਤ ਕੀਤਾ ਹੈ। ਅਰਜਨਟੀਨਾ ਦੇ ਸਟਾਰ ਨੇ 33 ਮੈਚਾਂ ਵਿੱਚ 25 ਗੋਲ ਕੀਤੇ ਹਨ।

ਇਸ ਤੋਂ ਪਹਿਲਾਂ ਉਹ ਟੈਲਮੋ ਜ਼ਾਰਾ ਦੇ ਬਰਾਬਰ ਸੀ। ਉਸ ਨੇ ਲਗਾਤਾਰ ਚਾਰ ਸੀਜ਼ਨਾ ਵਿੱਚ ਸਭ ਤੋਂ ਵੱਧ ਗੋਲ ਕਰਨ ਦੇ ਹੁਜੋ ਸਨਚੇਜ਼ ਦੇ ਰਿਕਾਰਡ ਦੀ ਵੀ ਬਰਾਬਰੀ ਕੀਤੀ। ਮੈਸੀ ਨੇ ਐਤਵਾਰ ਨੂੰ ਕਿਹਾ, “ਨਿੱਜੀ ਪ੍ਰਾਪਤੀਆਂ ਬਾਅਦ ਵਿੱਚ ਆਉਂਦੀਆਂ ਹਨ, ਇਹ ਚੰਗਾ ਹੁੰਦਾ ਜੇਕਰ ਅਸੀਂ ਖ਼ਿਤਾਬ ਜਿੱਤਣ ਵਿਚ ਸਫਲ ਹੁੰਦੇ। ਅੰਸ਼ੂ ਫਾਟੀ, ਲੂਯਿਸ ਸੂਆਰੇਜ ਅਤੇ ਨੈਲਸਨ ਸੇਮੇਡੋ ਨੇ ਵੀ ਐਤਵਾਰ ਨੂੰ ਬਾਰਸੀਲੋਨਾ ਦੇ ਖਿਲਾਫ ਗੋਲ ਕੀਤੇ। ਬਾਰਸੀਲੋਨਾ ਰੀਅਲ ਮੈਡਰਿਡ ਤੋਂ ਬਾਅਦ ਲੀਗ ‘ਚ ਦੂਜੇ ਸਥਾਨ ‘ਤੇ ਰਹੀ। ਸਪੈਨਿਸ਼ ਫੁਟਬਾਲ ਲੀਗ ਦਾ ਖਿਤਾਬ ਰੀਅਲ ਮੈਡਰਿਡ ਦੀ ਟੀਮ ਨੇ ਜਿੱਤਿਆ, ਇਹ ਰੀਅਲ ਮੈਡਰਿਡ ਦਾ 34 ਵਾਂ ਲਾ ਲਿਗਾ ਖ਼ਿਤਾਬ ਹੈ। ਜ਼ਿਕਰਯੋਗ ਹੈ ਕਿ ਰੀਅਲ ਮੈਡਰਿਡ ਇਕਲੌਤੀ ਟੀਮ ਹੈ ਜਿਸਨੇ ਆਪਣੇ ਸਾਰੇ ਮੈਚ ਜਿੱਤੇ ਹਨ। ਰੀਅਲ ਮੈਡਰਿਡ ਨੇ ਫਾਈਨਲ ਵਿੱਚ ਵਿਲੇਰਲ ਨੂੰ 2-1 ਨਾਲ ਹਰਾ ਕੇ ਖ਼ਿਤਾਬ ਜਿੱਤਿਆ।

The post ਸਪੈਨਿਸ਼ ਲੀਗ ‘ਚ 7 ਵੀਂ ਵਾਰ ‘ਗੋਲਡਨ ਬੂਟ’ ਦਾ ਖਿਤਾਬ ਹਾਸਿਲ ਕਰ ਲਿਓਨਲ ਮੇਸੀ ਨੇ ਬਣਾਇਆ ਰਿਕਾਰਡ appeared first on Daily Post Punjabi.



source https://dailypost.in/news/sports/messi-wins-pichichi-trophy/
Previous Post Next Post

Contact Form