ਪੰਜਾਬ ’ਚ ਕੋਰੋਨਾ ਦਾ ਕਹਿਰ ਜਾਰੀ : ਵੱਖ-ਵੱਖ ਜ਼ਿਲਿਆਂ ਤੋਂ ਮਿਲੇ 15 ਨਵੇਂ ਮਾਮਲੇ

Fifteen Corona Cases found : ਕੋਰੋਨਾ ਦਾ ਕਹਿਰ ਪੰਜਾਬ ਵਿਚ ਰੁਕਣ ਦਾ ਨਾਂ ਹੀ ਨਹੀਂ ਲੈ ਰਿਹਾ ਹੈ। ਸੂਬੇ ਦੇ ਵੱਖ-ਵੱਖ ਜ਼ਿਲਿਆਂ ਵਿਚ ਇਸ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ, ਅੰਮ੍ਰਿਤਸਰ ਜ਼ਿਲੇ ਤੋਂ 9, ਰੂਪਨਗਰ ਤੋਂ 5 ਤੇ ਫਿਰੋਜ਼ਪੁਰ ਜ਼ਿਲੇ ਦੇ ਸ਼ਹਿਰ ਤਲਵੰਡੀ ਭਾਈ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ। ਜ਼ਿਕਰਯੋਗ ਹੈ ਕਿ ਬੀਤੀ ਰਾਤ ਅੰਮ੍ਰਿਤਸਰ ਜ਼ਿਲੇ ਵਿਚ 9 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਹੁਣ ਇਥੇ ਮਰੀਜ਼ਾਂ ਦੀ ਗਿਣਤੀ ਵਧ ਕੇ 966 ਹੋਗਈ ਹੈ। ਦੱਸਣਯੋਗ ਹੈ ਕਿ ਬੀਤੇ ਦਿਨ ਅੰਮ੍ਰਿਤਸਰ ’ਚ ਕੋਰੋਨਾ ਨਾਲ ਤਿੰਨ ਮੌਤਾਂ ਹੋਈਆਂ ਹਨ, ਜਿਸ ਨਾਲ ਮਰਨ ਵਾਲਿਆਂ ਦਾ ਅੰਕੜਾ 44 ਤੱਕ ਪਹੁੰਚ ਗਿਆ ਹੈ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਬੀਤੇ ਦਿਨ ਮਿਲੇ 9 ਮਾਮਲਿਆਂ ਵਿਚ ਸ਼ਹਿਰ ਦੇ ਇਕ ਨਿੱਜੀ ਹਸਪਤਾਲ ਦਾ ਡਾਕਟਰ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਮਜੀਠਾ ਰੋਡ ਤੋਂ ਇਕ, ਬਸੰਤ ਐਵੇਨਿਊ ਤੋਂ ਇਕ, ਜੁਝਾਰ ਸਿੰਘ ਐਵੀਨਿਊ ਤੋਂ 2, ਕਮਲਾ ਐਵੀਨਿਊ ਤੋਂ ਦੋ, ਰਾਜਾਸਾਂਸੀ ਤੋਂ ਇਕ, ਕੱਟੜਾ ਮੌਤੀ ਰਾਮ ਤੋਂ ਇਕ ਤੇ ਜੋਸ਼ੀ ਕਾਲੋਨੀ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ। ਜ਼ਿਕਰਯੋਗ ਹੈ ਕਿ ਹੁਣ ਤੱਕ ਜ਼ਿਲੇ ਵਿਚ 759 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ ਅਤੇ ਇਸ ਸਮੇਂ 107 ਸਰਗਰਮ ਮਾਮਲੇ ਹਨ।

Fifteen Corona Cases found
Fifteen Corona Cases found

ਰੂਪਨਗਰ ਤੋਂ ਬੀਤੀ ਦੇਰ ਰਾਤ ਸਾਹਮਣੇ ਆਏ ਪੰਜ ਨਵੇਂ ਮਾਮਲਿਆਂ ਵਿਚ ਬ੍ਰਹਮਪੁਰ ਤਹਿਸੀਲ ਏਪੀਐਸ ਦੇ ਰਹਿਣ ਵਾਲੇ 52 ਸਾਲਾ ਵਿਅਕਤੀ ਬ੍ਰਹਮਪੁਰ ਤਹਿਸੀਲ ਏਪੀਸੀਐਸ, ਸ਼ਿਵਾਲਿਕ ਨਿਵਾਸੀ 56 ਸਾਲਾ ਵਿਅਕਤੀ, ਨੰਗਲ ਨਿਵਾਸੀ 27 ਸਾਲਾ ਵਿਅਕਤੀ, ਭਾਖੜਾ ਰੋਡ ਨੰਗਲ ਨਿਵਾਸੀ 35 ਸਾਲਾ ਵਿਅਕਤੀ ਅਤੇ ਨੰਗਲ ਨਿਵਾਸੀ 50 ਸਾਲਾ ਦੀ ਰਿਪੋਰਟ ਵਿਚ ਕੋਰੋਨਾ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ। ਦੱਸਣਯੋਗ ਹੈ ਕਿ ਹੁਣ ਤੱਕ ਜ਼ਿਲੇ ਵਿਚੋਂ 11709 ਕੋਰੋਨਾ ਸੈਂਪਲ ਲਏ ਗਏ ਹਨ ਜਿਨ੍ਹਾਂ ਵਿਚੋਂ 11283 ਰਿਪੋਰਟਾਂ ਨੈਗੇਟਿਵ ਪਾਈਆਂ ਗਈਆਂ ਹਨ।

Fifteen Corona Cases found
Fifteen Corona Cases found

ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਤਲਵੰਡੀ ਭਾਈ ਵਿਚ ਅਸ਼ੋਕ ਕੁਮਾਰ ਨਾਂ ਦੇ ਇਕ ਵਿਅਕਤੀ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਉਕਤ ਮਰੀਜ਼ ਦੇ ਸੈਂਪਲ 30 ਜੂਨ ਨੂੰ ਪੰਚਕੂਲਾ ਦੇ ਇਕ ਨਿੱਜੀ ਹਸਪਤਾਲ ਵਿਚ ਲਏ ਗਏ ਸਨ, ਜਿਥੇ ਬੀਤੇ ਦਿਨ ਇਸ ਵਿਅਕਤੀ ਦੀ ਰਿਪੋਰਟ ਵਿਚ ਕੋਰੋਨਾ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ। ਤਲਵੰਡੀ ਭਾਈ ਵਿਚ ਹੁਣ ਕੋਰੋਨਾ ਦੇ ਐਕਟਿਵ ਮਾਮਲਿਆਂ ਦੀ ਗਿਣਤੀ 7 ਹੈ ਅਤੇ ਹੁਣ ਤੱਕ ਇਕ ਵਿਅਕਤੀ ਦੀ ਸ਼ਹਿਰ ਵਿਚ ਇਸ ਮਹਾਮਾਰੀ ਨਾਲ ਮੌਤ ਹੋ ਚੁੱਕੀ ਹੈ।

The post ਪੰਜਾਬ ’ਚ ਕੋਰੋਨਾ ਦਾ ਕਹਿਰ ਜਾਰੀ : ਵੱਖ-ਵੱਖ ਜ਼ਿਲਿਆਂ ਤੋਂ ਮਿਲੇ 15 ਨਵੇਂ ਮਾਮਲੇ appeared first on Daily Post Punjabi.



source https://dailypost.in/breaking/fifteen-corona-cases-found/
Previous Post Next Post

Contact Form