ਚੀਨੀ ਜਨਰਲ ਨੇ ਦਿੱਤਾ ਸੀ ਗਲਵਾਨ ‘ਚ ਹਮਲੇ ਦਾ ਆਦੇਸ਼: US ਖੁਫ਼ੀਆ ਰਿਪੋਰਟ

U.S. intelligence assessment: ਭਾਰਤ ਅਤੇ ਚੀਨ ਵਿਚਾਲੇ ਪਿਛਲੇ ਕੁਝ ਸਮੇਂ ਤੋਂ ਤਣਾਅ ਲਗਾਤਾਰ ਜਾਰੀ ਹੈ ਅਤੇ ਪਿਛਲੇ ਹਫਤੇ ਸਰਹੱਦ ‘ਤੇ 20 ਭਾਰਤੀ ਜਵਾਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਸਥਿਤੀ ਹੋਰ ਵਿਗੜ ਗਈ ਹੈ। ਚੀਨ ਇਸ ਬਾਰੇ ਝੂਠ ਬੋਲ ਰਿਹਾ ਹੈ, ਪਰ ਸੱਚ ਸਾਹਮਣੇ ਆ ਰਿਹਾ ਹੈ। ਅਮਰੀਕੀ ਖੁਫੀਆ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਚੀਨ ਦਾ ਭਾਰਤੀ ਫੌਜ ‘ਤੇ ਹਮਲਾ ਇੱਕ ਸੋਚੀ ਸਮਝੀ ਚਾਲ ਸੀ । ਇਸ ਦੇ ਲਈ, ਚੀਨੀ ਫੌਜ ਵਿੱਚ ਜਨਰਲ ਰੈਂਕ ਦੇ ਇੱਕ ਅਧਿਕਾਰੀ ਨੇ ਮੌਕੇ ‘ਤੇ ਮੌਜੂਦ ਫੌਜ ਨੂੰ ਆਦੇਸ਼ ਦਿੱਤਾ ਸੀ, ਜਿਸਦਾ ਨਤੀਜਾ ਇੱਕ ਖੂਨੀ ਝੜਪ ਦੇ ਰੂਪ ਵਿੱਚ ਸਾਹਮਣੇ ਆਇਆ ।

U.S. intelligence assessment
U.S. intelligence assessment

ਅਮਰੀਕੀ ਇੰਟੈਲੀਜੈਂਸ ਅਨੁਸਾਰ ਜਨਰਲ ਝਾਓ ਜ਼ੋਂਗਕੀ ਜੋ ਕਿ ਚੀਨੀ ਫੌਜ ਦੇ ਵੈਸਟ ਥੀਏਟਰ ਕਮਾਂਡ ਦਾ ਮੁਖੀ ਹੈ। ਉਸਨੇ ਹੀ ਭਾਰਤੀ ਸਰਹੱਦ ‘ਤੇ ਇਸ ਕਾਰਵਾਈ ਦਾ ਆਦੇਸ਼ ਦਿੱਤਾ ਸੀ। ਝਾਓ ਪਹਿਲਾਂ ਵੀ ਭਾਰਤ ਵਿਰੁੱਧ ਕਾਫ਼ੀ ਕਾਰਵਾਈ ਕਰਦਾ ਰਿਹਾ ਹੈ ਅਤੇ ਉਸਦਾ ਮੰਨਣਾ ਹੈ ਕਿ ਅਮਰੀਕਾ ਅਤੇ ਇਸ ਦੇ ਸਹਿਯੋਗੀ ਦੇਸ਼ਾਂ ਦੇ ਸਾਹਮਣੇ ਚੀਨ ਨੂੰ ਕਮਜ਼ੋਰ ਨਹੀਂ ਪੈਣਾ ਚਾਹੀਦਾ ਅਤੇ ਭਾਰਤੀ ਫੌਜ ‘ਤੇ ਹਮਲਾ ਉਸ ਦੀ ਇੱਕ ਚਾਲ ਸੀ । ਪਰ ਚੀਨ ਨੇ ਜਿਵੇਂ ਸੋਚਿਆ ਸੀ ਇਹ ਹਮਲਾ ਉਸ ਤਰ੍ਹਾਂ ਦਾ ਨਹੀਂ ਗਿਆ ਅਤੇ ਇਸਦੇ ਉਲਟ ਉਸਦੀ ਫੌਜ ਨੂੰ ਵਧੇਰੇ ਨੁਕਸਾਨ ਹੋਇਆ।

U.S. intelligence assessment
U.S. intelligence assessment

ਅਮਰੀਕੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਚੀਨ ਵੱਲੋਂ ਅਜਿਹੀ ਝੜਪ ਦੀ ਯੋਜਨਾ ਪਹਿਲਾਂ ਹੀ ਬਣਾਈ ਸੀ, ਜਿਸ ਵਿੱਚ ਇਸਦੇ ਲਗਭਗ 35 ਜਵਾਨ ਵੀ ਮਾਰੇ ਗਏ ਹਨ । (ਹਾਲਾਂਕਿ, ਇਹ ਚੀਨ ਸਵੀਕਾਰ ਕਰਨ ਲਈ ਤਿਆਰ ਨਹੀਂ) ਚੀਨ ਚਾਹੁੰਦਾ ਹੈ ਕਿ ਭਾਰਤ ਆਪਣੇ ਆਲੇ-ਦੁਆਲੇ ਦੇ ਦੇਸ਼ਾਂ ਨਾਲ ਉਲਝਿਆ ਰਹੇ, ਤਾਂ ਜੋ ਅਮਰੀਕਾ ਤੋਂ ਦੂਰੀ ਬਣੇ ਰਹੇ। ਪਰ ਭਾਰਤ ਲਗਾਤਾਰ ਚੀਨ ਵਿਰੁੱਧ ਕਾਰਵਾਈ ਕਰ ਰਿਹਾ ਹੈ, ਚਾਹੇ ਉਹ ਸਰਕਾਰੀ ਪੱਧਰ ‘ਤੇ ਹੋਵੇ ਜਾਂ ਆਮ ਲੋਕਾਂ ਦੇ ਪੱਧਰ ‘ਤੇ।

U.S. intelligence assessment
U.S. intelligence assessment

ਇਸ ਤੋਂ ਇਲਾਵਾ ਅਮਰੀਕੀ ਇੰਟੈਲੀਜੈਂਸ ਦੀ ਰਿਪੋਰਟ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਚੀਨ ਨੇ ਗਲਵਾਨ ਘਾਟੀ ਨੇੜੇ ਬਹੁਤ ਸਾਰੇ ਹਥਿਆਰ ਇਕੱਠੇ ਕੀਤੇ ਹਨ ਅਤੇ ਆਪਣਾ ਬੁਨਿਆਦੀ ਢਾਂਚਾ ਉਸਾਰਿਆ ਹੈ। 15 ਜੂਨ ਦੀ ਘਟਨਾ ਬਾਰੇ ਕਿਹਾ ਗਿਆ ਹੈ ਕਿ ਜਦੋਂ ਕੁਝ ਭਾਰਤੀ ਅਧਿਕਾਰੀ ਅਤੇ ਫੌਜੀ ਚੀਨ ਨਾਲ ਗੱਲਬਾਤ ਕਰਨ ਪਹੁੰਚੇ ਸਨ ਤਾਂ ਚੀਨੀ ਫੌਜੀ ਪਹਿਲਾਂ ਤੋਂ ਹੀ ਹਥਿਆਰਾਂ ਨਾਲ ਘਿਰੇ ਬੈਠੇ ਸਨ, ਜਿਸ ਤੋਂ ਬਾਅਦ ਉਨ੍ਹਾਂ ਨੇ ਹਮਲਾ ਕਰ ਦਿੱਤਾ । ਜਦੋਂ ਹੋਰ ਭਾਰਤੀ ਫੌਜੀ ਬਚਾਅ ਲਈ ਪਹੁੰਚੇ ਤਾਂ ਦੋਵਾਂ ਫ਼ੌਜਾਂ ਵਿੱਚ  ਖੂਨੀ ਝੜਪ ਹੋ ਗਈ।

U.S. intelligence assessment

ਪਰ ਚੀਨ ਨੇ ਇਸ ਸਾਰੀ ਘਟਨਾ ਦਾ ਦੋਸ਼ ਭਾਰਤੀ ਫੌਜ ‘ਤੇ ਲਗਾਇਆ ਗਿਆ ਅਤੇ ਆਪਣੇ ਫੌਜੀਆਂ ਦੇ ਮਾਰੇ ਜਾਣ ਦੀ ਖ਼ਬਰ ਨੂੰ ਦਬਾ ਦਿੱਤਾ ਗਿਆ ਸੀ । ਅਮਰੀਕੀ ਏਜੰਸੀ ਦਾ ਮੰਨਣਾ ਹੈ ਕਿ ਚੀਨ ਨੇ ਜਿਵੇਂ ਸੋਚਿਆ ਸੀ, ਇਹ ਉਸ ਤਰ੍ਹਾਂ ਨਹੀਂ ਹੋਇਆ । ਇੱਥੋਂ ਤੱਕ ਕਿ ਚੀਨੀ ਸਰਕਾਰ ਵੱਲੋਂ ਅਧਿਕਾਰਤ ਮੀਡੀਆ ਵੀ ਇਸ ਬਾਰੇ ਜ਼ਿਆਦਾ ਪ੍ਰਕਾਸ਼ਿਤ ਨਹੀਂ ਕੀਤਾ। ਇਸ ਘਟਨਾ ਬਾਰੇ ਚੀਨੀ ਸੋਸ਼ਲ ਮੀਡੀਆ ‘ਤੇ ਜੋ ਵੀ ਲਿਖਿਆ ਗਿਆ ਸੀ, ਉਸ ‘ਤੇ ਚੀਨ ਨੇ ਸੈਂਸਰ ਕਰ ਦਿੱਤਾ ।

The post ਚੀਨੀ ਜਨਰਲ ਨੇ ਦਿੱਤਾ ਸੀ ਗਲਵਾਨ ‘ਚ ਹਮਲੇ ਦਾ ਆਦੇਸ਼: US ਖੁਫ਼ੀਆ ਰਿਪੋਰਟ appeared first on Daily Post Punjabi.



source https://dailypost.in/news/international/u-s-intelligence-assessment/
Previous Post Next Post

Contact Form