Social Distancing tips: ਕੋਰੋਨਾ ਵਾਇਰਸ ਦੇ ਵੱਧਦੇ ਸੰਕਟ ਨੂੰ ਦੇਖਦੇ ਹੋਏ ਇਨ੍ਹਾਂ ਦਿਨਾਂ ‘ਚ ਸੋਸ਼ਲ ਡਿਸਟੈਂਸਿੰਗ ‘ਤੇ ਕਾਫੀ ਜ਼ੋਰ ਦਿੱਤਾ ਜਾ ਰਿਹਾ ਹੈ, ਤਾਂਕਿ ਤੇਜ਼ੀ ਨਾਲ ਪੈਰ ਪਸਾਰ ਰਹੇ ਇਨ੍ਹਾਂ ਵਾਇਰਸ ਨੂੰ ਵੱਧਣ ਤੋਂ ਰੋਕਿਆ ਜਾ ਸਕੇ। ਅਜਿਹਾ ਕੀਤਾ ਵੀ ਜਾਣਾ ਚਾਹੀਦਾ ਹੈ। ਸਮਾਜਿਕ ਦੂਰੀ ਸਮੇਂ ਖੁਦ ਨੂੰ ਖੁਸ਼ ਰੱਖਣ ਲਈ ਇਥੇ ਦਿੱਤੇ ਜਾ ਰਹੇ ਉਪਾਅ ਉਪਯੋਗੀ ਸਾਬਿਤ ਹੋ ਸਕਦੇ ਹਨ।

ਟੈਕਨਾਲੋਜੀ ਦਾ ਉਪਯੋਗ: ਚਾਹੇ ਅਸੀਂ ਇਕਾਂਤ ਪਸੰਦ ਕਰਦੇ ਹਾਂ ਜਾਂ ਅਸੀਂ ਲੋਕਾਂ ਦੀ ਕੰਪਨੀ ‘ਚ ਰਹਿਣਾ ਪਸੰਦ ਕਰਦੇ ਹਾਂ, ਟੈਕਨਾਲੋਜੀ ਅਜਿਹੇ ਸਮੇਂ ‘ਚ ਇੱਕ ਚੰਗਾ ਜ਼ਰੀਆ ਹੋ ਸਕਦਾ ਹੈ। ਸੋਸ਼ਲ ਮੀਡੀਆ ਰਾਹੀਂ ਤੁਸੀਂ ਆਪਣੇ ਦੋਸਤਾਂ, ਰਿਸ਼ਤੇਦਾਰਾਂ ਨਾਲ ਜੁੜੇ ਰਹਿ ਸਕਦੇ ਹੋ।

ਪੁਰਾਣੇ ਸ਼ੌਂਕ: ਸਾਰਿਆਂ ਦੇ ਆਪਣੇ-ਆਪਣੇ ਸ਼ੌਂਕ ਹਨ ਪਰ ਜੀਵਨ ਦੀ ਭੱਜਦੌੜ ‘ਚ ਕਿਤੇ ਗੁਆਚ ਗਏ ਹਨ। ਉਨ੍ਹਾਂ ਪੁਰਾਣੇ ਸ਼ੌਂਕ ਨੂੰ ਫਿਰ ਤੋਂ ਸਮਾਂ ਦਿਓ। ਅਜਿਹਾ ਦੇਖਿਆ ਗਿਆ ਹੈ ਕਿ ਆਪਣੇ ਪੁਰਾਣੇ ਸ਼ੌਂਕ ਨੂੰ ਪੂਰੀ ਕਰਨ ਤੋਂ ਨਿਰਾਸ਼ਾਵਾਦ ਤੋਂ ਬਹੁਤ ਹੱਦ ਤਕ ਬਾਹਰ ਨਿਕਲਣ ‘ਚ ਮਦਦ ਮਿਲਦੀ ਹੈ।

ਇਨੋਵੇਟਿਵ ਬਣੋ: ਸਾਨੂੰ ਸੋਸ਼ਲ ਡਿਸਟੈਂਸਿੰਗ ‘ਚ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ, ਇਸਦਾ ਮਤਲਬ ਇਹ ਨਹੀਂ ਕਿ ਅਸੀਂ ਆਪਣੇ ਜੀਵਨ ਨੂੰ ਨੀਰਸ ਅਤੇ ਬੇਸਵਾਦ ਬਣਾ ਲਈਏ। ਦੁਨੀਆਭਰ ਦੇ ਲੋਕ ਖਾਣ ਪਕਾਉਣ ਦੇ ਤਰੀਕੇ ‘ਚ ਕੁਝ ਨਵਾਂ ਕਰ ਰਹੇ ਹਨ, ਲੋਕ ਪਰੀਖਿਆ ਦੇ ਨਵੇਂ ਤਰੀਕੇ ਲੱਭ ਰਹੇ ਹਨ। ਤੁਸੀਂ ਵੀ ਸਮੇਂ ਦਾ ਸਹੀ ਪ੍ਰਯੋਗ ਕਰਕੇ ਕੁਝ ਨਵਾਂ ਕਰ ਸਕਦੇ ਹੋ।

ਇਕ ਨਵਾਂ ਕੌਸ਼ਲ ਚੁਣੋ: ਇੱਕ ਨਵਾਂ ਕੌਸ਼ਲ, ਇਕ ਨਵੀਂ ਭਾਸ਼ਾ, ਇਕ ਨਵਾਂ ਕੋਰਸ ਚੁਣੋ ਜੋ ਤੁਹਾਡੇ ਮ ੌਜੂਦਾ ਗਿਆਨ ਨੂੰ ਤੇਜ਼ ਕਰ ਸਕਦਾ ਹੈ ਅਤੇ ਤੁਹਾਡੀ ਯਾਤਰਾ ਨੂੰ ਪੂਰੀ ਤਰ੍ਹਾਂ ਨਾਲ ਨਵੇਂ ਅੰਦਾਜ਼ ‘ਚ ਸ਼ੁਰੂ ਕਰ ਸਕਦਾ ਹੈ।

ਧੰਨਵਾਦੀ ਹੋਣਾ: ਸਾਡੇ ਜੀਵਨ ‘ਚ ਹਮੇਸ਼ਾ ਕੁਝ ਅਜਿਹਾ ਹੁੰਦਾ ਹੈ, ਜਿਸ ਲਈ ਅਸੀਂ ਧੰਨਵਾਦੀ ਹੋ ਸਕਦੇ ਹਾਂ। ਅਸੀਂ ਇਸ ਸਮੇਂ ਨੂੰ ਆਪਣੇ ਪਰਿਵਾਰ ਨਾਲ ਬਿਤਾ ਸਕਦੇ ਹਾਂ। ਜੋ ਲੋਕ ਮੁਸ਼ਕਲ ਸਮੇਂ ‘ਚ ਸਾਡੀ ਮਦਦ ਲਈ ਤਿਆਰ ਰਹਿੰਦੇ ਹਨ, ਉਨ੍ਹਾਂ ਪ੍ਰਤੀ ਸਾਨੂੰ ਧੰਨਵਾਦੀ ਰਹਿਣਾ ਚਾਹੀਦਾ ਹੈ।
The post Social Distancing ਦੌਰਾਨ ਇਨ੍ਹਾਂ ਚੀਜ਼ਾਂ ਦਾ ਰੱਖੋ ਧਿਆਨ ! appeared first on Daily Post Punjabi.