ਭਾਰਤ ਸਭ ਤੋਂ ਜ਼ਿਆਦਾ ਟੈਸਟਿੰਗ ਕਰਨ ਵਾਲਾ ਬਣਿਆ ਦੁਨੀਆ ਦਾ ਚੌਥਾ ਦੇਸ਼

India became fourth country: ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਪੀੜਤਾਂ ਦੀ ਪਛਾਣ ਲਈ ਟੈਸਟਿੰਗ ਦਾ ਅੰਕੜਾ ਬੁੱਧਵਾਰ ਨੂੰ 50 ਲੱਖ ਨੂੰ ਪਾਰ ਕਰ ਗਿਆ ਹੈ । ਇੰਡੀਅਨ ਮੈਡੀਕਲ ਕੌਂਸਲ ਫਾਰ ਰਿਸਰਚ (ICMR) ਅਨੁਸਾਰ ਹੁਣ ਤੱਕ ਦੇਸ਼ ਵਿੱਚ 50,61,332 ਟੈਸਟ ਹੋ ਚੁੱਕੇ ਹਨ । ਇਨ੍ਹਾਂ ਵਿੱਚ 2 ਲੱਖ 77 ਹਜ਼ਾਰ ਲੋਕ ਪੀੜਤ ਪਾਏ ਗਏ ਹਨ । ਮਤਲਬ ਜਿੰਨੇ ਲੋਕਾਂ ਦੀ ਟੈਸਟਿੰਗ ਹੋਈ ਹੈ, ਉਨ੍ਹਾਂ ਵਿੱਚ 5.48% ਲੋਕ ਪੀੜਤ ਮਿਲੇ ਹਨ ।

India became fourth country
India became fourth country

ਦਰਅਸਲ, ਟੈਸਟਿੰਗ ਦੇ ਮਾਮਲੇ ਵਿੱਚ ਅਮਰੀਕਾ ਭਾਰਤ ਤੋਂ ਚਾਰ ਗੁਣਾ ਅੱਗੇ ਹੈ । ਅਮਰੀਕਾ ਵਿੱਚ ਹੁਣ ਤੱਕ 2 ਕਰੋੜ 21 ਲੱਖ 47 ਹਜ਼ਾਰ 253 ਲੋਕਾਂ ਦੀ ਜਾਂਚ ਹੋ ਚੁੱਕੀ ਹੈ । ਇਨ੍ਹਾਂ ਵਿੱਚ 9.23% ਲੋਕ ਪੀੜਤ ਮਿਲੇ ਹਨ । ਇਸ ਸਮੇਂ ਬ੍ਰਾਜ਼ੀਲ ਵਿੱਚ ਸਭ ਤੋਂ ਖ਼ਰਾਬ ਸਥਿਤੀ ਹੈ । ਇੱਥੇ ਹੁਣ ਤੱਕ 10 ਲੱਖ ਲੋਕਾਂ ਦੀ ਜਾਂਚ ਹੋਈ ਹੈ । ਇਨ੍ਹਾਂ ਵਿੱਚ 74.22% ਭਾਵ 7 ਲੱਖ 42 ਹਜ਼ਾਰ 084 ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ ।

India became fourth country
India became fourth country

ਜੇਕਰ ਇੱਥੇ ਪ੍ਰਤੀ 10 ਲੱਖ ਦੀ ਅਬਾਦੀ ਦੇ ਟੈਸਟਿੰਗ ਦੇ ਅੰਕੜਿਆਂ ‘ਤੇ ਨਜ਼ਰ ਮਾਰੀ ਜਾਵੇ ਤਾਂ ਯੂਏਈ ਵਿਸ਼ਵ ਵਿੱਚ ਪਹਿਲੇ ਨੰਬਰ ‘ਤੇ ਹੈ । ਇੱਥੇ ਹਰ 10 ਲੱਖ ਆਬਾਦੀ ਵਿੱਚ 2 ਲੱਖ 52 ਹਜ਼ਾਰ 963 ਵਿਅਕਤੀਆਂ ਦੀ ਜਾਂਚ ਕੀਤੀ ਜਾ ਰਹੀ ਹੈ । ਇਸ ਤੋਂ ਬਾਅਦ ਦੂਜੇ ਨੰਬਰ ‘ਤੇ ਸਪੇਨ ਹੈ, ਜਿੱਥੇ ਇੰਨੀ ਹੀ ਅਬਾਦੀ ‘ਤੇ 95 ਹਜ਼ਾਰ, ਕਤਰ ਵਿੱਚ 92 ਹਜ਼ਾਰ, ਰੂਸ ਵਿੱਚ 89 ਹਜ਼ਾਰ ਲੋਕਾਂ ਦੀ ਜਾਂਚ ਕੀਤੀ ਗਈ ਹੈ । 30 ਦੇਸ਼ਾਂ ਦੀ ਇਸ ਸੂਚੀ ਵਿੱਚ ਭਾਰਤ ਨੀਚੇ ਤੋਂ ਚੌਥੇ ਨੰਬਰ ‘ਤੇ ਹੈ । ਇਸ ਸਮੇਂ ਪ੍ਰਤੀ 10 ਲੱਖ ਆਬਾਦੀ ਵਿੱਚ ਸਿਰਫ 3 ਹਜ਼ਾਰ 462 ਵਿਅਕਤੀਆਂ ਦੀ ਜਾਂਚ ਕੀਤੀ ਜਾ ਰਹੀ ਹੈ ।

India became fourth country

ਭਾਰਤ ਵਿੱਚ, ਹਾਲਾਂਕਿ ਪ੍ਰਤੀ 10 ਲੱਖ ਆਬਾਦੀ ਵਿੱਚ ਬਹੁਤ ਘੱਟ ਟੈਸਟਿੰਗ ਹੋ ਰਹੀ ਹੈ, ਪਰ ਇਸ ਵਿੱਚ ਪਹਿਲਾਂ ਦੇ ਮੁਕਾਬਲੇ ਬਹੁਤ ਵੱਡਾ ਵਾਧਾ ਵੇਖਿਆ ਗਿਆ ਹੈ । ਲਾਕਡਾਊਨ ਦੇ ਤੀਜੇ ਪੜਾਅ ਤੱਕ ਦੇਸ਼ ਵਿੱਚ ਸਿਰਫ 20 ਤੋਂ 50 ਹਜ਼ਾਰ ਲੋਕਾਂ ਦੀ ਸਕ੍ਰੀਨਿੰਗ ਕੀਤੀ ਗਈ ਸੀ । ਹੁਣ ਰੋਜ਼ਾਨਾ 1 ਲੱਖ 40 ਹਜ਼ਾਰ ਤੋਂ ਵੱਧ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ । ਇਸ ਸਮੇਂ ਦੇਸ਼ ਵਿੱਚ  590 ਸਰਕਾਰੀ ਲੈਬਾਂ ਅਤੇ 233 ਨਿੱਜੀ ਲੈਬਾਂ ਵਿੱਚ ਕੋਰੋਨਾ ਦੇ ਸੈਂਪਲ ਲਏ ਜਾਂਦੇ ਹਨ । ਇਨ੍ਹਾਂ ਲੈਬਾਂ ਦੀ ਗਿਣਤੀ ਵਧਾਈ ਜਾ ਰਹੀ ਹੈ ।

Previous Post Next Post

Contact Form