Due to Corona Three deaths reported : ਸੂਬੇ ਵਿਚ ਕੋਰੋਨਾ ਹੁਣ ਬੇਕਾਬੂ ਹੁੰਦਾ ਜਾ ਰਿਹਾ ਹੈ ਜਿਥੇ ਇਸ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ, ਉਥੇ ਹੀ ਦਿਨ-ਬ-ਦਿਨ ਮੌਤਾਂ ਦੀ ਗਿਣਤੀ ਵੀ ਲਗਾਤਾਰ ਵਧਦੀ ਹੀ ਜਾ ਰਹੀ ਹੈ। ਅੱਜ ਅੰਮ੍ਰਿਤਸਰ ਜ਼ਿਲੇ ਵਿਚ ਕੋਰੋਨਾ ਨਾਲ ਇਕੱਠੇ ਤਿੰਨ ਲੋਕਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ 2 ਕੋਰੋਨਾ ਪੀੜਤਾਂ ਦਾ ਇਲਾਜ ਜ਼ਿਲੇ ਦੇ ਹੀ ਪ੍ਰਾਈਵੇਟ ਹਸਪਤਾਲ ਵਿਚ ਚੱਲ ਰਿਹਾ ਸੀ, ਜਦਕਿ ਇਕ ਮਰੀਜ਼ ਗੁਰੂ ਨਾਨਕ ਦੇਵ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਦਾਖਲ ਸੀ। ਇਨ੍ਹਾਂ ਮੌਤਾਂ ਨਾਲ ਹੁਣ ਜ਼ਿਲੇ ਵਿਚ ਕੋਰੋਨ ਨਾਲ ਮਰਨ ਵਾਲੇ ਲੋਕਾਂ ਦਾ ਅੰਕੜਾ 24 ਹੋ ਗਿਆ ਹੈ।
ਦੱਸਣਯੋਗ ਹੈ ਕਿ ਸੂਬੇ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਲਗਾਤਾਰ ਵਧਾ ਹੋ ਰਿਹਾ ਹੈ। ਅੱਜ ਇਕੋ ਹੀ ਦਿਨ ਸੂਬੇ ਵਿਚ ਕੋਰੋਨਾ ਨਾਲ ਛੇ ਮੌਤਾਂ ਦਰਜ ਕੀਤੀਆਂ ਗਈਆਂ ਹਨ, ਜਿਥੇ ਅੰਮ੍ਰਿਤਸਰ ਜ਼ਿਲੇ ਵਿਚ ਇਕੱਠੀਆਂ ਤਿੰਨ ਮੌਤਾਂ ਹੋਈਆਂ ਹਨ, ਉਥੇ ਹੀ ਜਲੰਧਰ ਜ਼ਿਲੇ ਵਿਚ ਇਕ ਔਰਤ ਨੇ ਦਮ ਤੋੜ ਦਿੱਤਾ। ਸੰਗਰੂਰ ਤੇ ਤਰਨਤਾਰਨ ਤੋਂ ਵੀ ਕੋਰੋਨਾ ਕਰਕੇ ਇਕ-ਇਕ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਤੋਂ ਇਲਾਵਾ ਚੰਡੀਗੜ੍ਹ ਵਿਚ ਵੀ ਇਕ 60 ਸਾਲਾ ਬਜ਼ੁਰਗ ਨੇ ਹਸਪਤਾਲ ਵਿਚ ਦਮ ਤੋੜ ਦਿੱਤਾ। ਕੋਰੋਨਾ ਦੇ ਇਸ ਵਧਦੇ ਕਹਿਰ ਦੌਰਾਨ ਸੂਬੇ ਦੇ ਕਈ ਜ਼ਿਲਿਆਂ ਵਿਚ ਤਾਂ ਲਗਾਤਾਰ ਵੱਡੀ ਗਿਣਤੀ ’ਚ ਮਾਮਲੇ ਮਿਲ ਰਹੇ ਹਨ, ਜਿਸ ਕਾਰਨ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।
The post ਪੰਜਾਬ ’ਚ ਕੋਰੋਨਾ ਹੋਇਆ ਬੇਕਾਬੂ : ਅੰਮ੍ਰਿਤਸਰ ’ਚ ਤਿੰਨ ਲੋਕਾਂ ਦੀ ਹੋਈ ਮੌਤ appeared first on Daily Post Punjabi.
source https://dailypost.in/breaking/due-to-corona-three-deaths-reported/