ਚੀਨ ਨਾਲ ਗੱਲਬਾਤ ਬੇਨਤੀਜਾ, ਅਲਰਟ ‘ਤੇ ਭਾਰਤੀ ਫੌਜ, ਅੱਜ ਜਾਰੀ ਹੋਵੇਗੀ ਸ਼ਹੀਦਾਂ ਦੀ ਸੂਚੀ

India China clash: LAC ‘ਤੇ ਚੀਨ ਨਾਲ ਤਣਾਅ ਹਾਲੇ ਵੀ ਜਾਰੀ ਹੈ। ਫੌਜ ਦੇ ਸੂਤਰਾਂ ਅਨੁਸਾਰ ਕੱਲ੍ਹ ਤੋਂ ਹੁਣ ਤੱਕ ਹੋ ਰਹੇ ਸਮਝੌਤੇ ਦੀ ਕੋਸ਼ਿਸ਼ ਦਾ ਕੋਈ ਖਾਸ ਅਸਰ ਨਹੀਂ ਹੋਇਆ ਹੈ । ਸਰਹੱਦ ‘ਤੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਗੱਲਬਾਤ ਤੋਂ ਸਥਿਤੀ ਵਿੱਚ ਵੀ ਕੋਈ ਤਬਦੀਲੀ ਨਹੀਂ ਆਈ ਹੈ। ਨਾ ਸਿਰਫ ਲੱਦਾਖ ਹੀ ਬਲਕਿ LAC ਦੇ ਹੋਰ ਹਿੱਸਿਆਂ ਵਿੱਚ ਵੀ ਫੌਜ ਅਲਰਟ ਹੋ ਗਈ ਹੈ।

India-China clash
India-China clash

ਇਸੇ ਵਿਚਾਲੇ ਭਾਰਤੀ ਫੌਜ ਵੱਲੋਂ ਸ਼ਹੀਦ ਹੋਏ 20 ਜਵਾਨਾਂ ਦੇ ਨਾਮ ਅੱਜ ਜਾਰੀ ਕੀਤੇ ਜਾਣਗੇ । ਚੀਨੀ ਫੌਜ ਨਾਲ ਮੁਕਾਬਲੇ ਵਿੱਚ ਭਾਰਤ ਦੇ ਜਵਾਨ ਸ਼ਹੀਦ ਹੋ ਗਏ ਹਨ। ਜ਼ਿਕਰਯੋਗ ਹੈ ਕਿ ਝੜਪ ਦੀ ਘਟਨਾ 15-16 ਜੂਨ ਦੀ ਰਾਤ ਨੂੰ ਵਾਪਰੀ । ਭਾਰਤੀ ਫੌਜ ਦੇ ਕਮਾਂਡਿੰਗ ਅਫਸਰ ਕਰਨਲ ਸੰਤੋਸ਼ ਬਾਬੂ ਦੇ ਅਗਵਾਈ ਵਿੱਚ ਭਾਰਤੀ ਫੌਜ ਦੀ ਟੁਕੜੀ ਚੀਨੀ ਕੈਂਪ ਵਿੱਚ ਗਈ ਸੀ । ਭਾਰਤੀ ਪਾਰਟੀ ਕੋਈ ਹਥਿਆਰ ਲੈ ਕੇ ਨਹੀਂ ਗਈ ਸੀ ।

India-China clash
India-China clash

ਦੱਸਿਆ ਜਾ ਰਿਹਾ ਹੈ ਕਿ ਭਾਰਤੀ ਟੀਮ ਚੀਨੀ ਫੌਜਾਂ ਦੇ ਪਿੱਛੇ ਹਟਣ ਲਈ ਕੀਤੀ ਗਈ ਸਹਿਮਤੀ ਬਾਰੇ ਵਿਚਾਰ ਵਟਾਂਦਰੇ ਲਈ ਗਈ ਸੀ, ਪਰ, ਉੱਥੇ ਭਾਰਤੀ ਫੌਜ ਨੂੰ ਧੋਖਾ ਮਿਲਿਆ । ਚੀਨੀ ਫੌਜ ਨੇ ਪਥਰਾਅ, ਪੱਥਰਾਂ, ਕੰਡਿਆਲੀ ਤਾਰਾਂ ਅਤੇ ਕਿਲ ਲੱਗੇ ਡੰਡਿਆਂ ਨਾਲ ਹਮਲਾ ਕੀਤਾ। ਇਸ ਹਮਲੇ ਕਾਰਨ ਕਮਾਂਡਿੰਗ ਅਫਸਰ ਕਰਨਲ ਸੰਤੋਸ਼ ਬਾਬੂ ਅਤੇ ਦੋ ਫੌਜੀ ਮੌਕੇ ‘ਤੇ ਹੀ ਸ਼ਹੀਦ ਹੋ ਗਏ, ਜਦੋਂ ਕਿ ਕਈ ਸੈਨਿਕ ਜ਼ਖਮੀ ਹੋ ਗਏ ।

India-China clash

ਮਿਲੀ ਜਾਣਕਾਰੀ ਅਨੁਸਾਰ ਇਹ ਝੜਪ ਜਿਸ ਜਗ੍ਹਾ ਹੋਈ ਉਸ ਜਗ੍ਹਾ ਨੀਚੇ ਸ਼ੀਓਕ ਨਦੀ ਵਗਦੀ ਹੈ। ਕਈ ਫੌਜੀਆਂ ਦੇ ਨਦੀ ਵਿੱਚ ਵਹਿ ਜਾਣ ਦੀ ਖ਼ਬਰ ਹੈ। ਖੇਤਰ ਵਿਚ ਤਾਪਮਾਨ ਘੱਟ ਰਹਿਣ ਕਾਰਨ ਬਹੁਤ ਸਾਰੇ ਜ਼ਖਮੀ ਫੌਜੀ ਉਨ੍ਹਾਂ ਦੇ ਜ਼ਖਮਾਂ ਤੋਂ ਠੀਕ ਨਹੀਂ ਹੋ ਸਕੇ ਅਤੇ ਸ਼ਹੀਦ ਹੋ ਗਏ । ਭਾਰਤ ਵੱਲੋਂ ਜਾਰੀ ਅਧਿਕਾਰਤ ਬਿਆਨ ਅਨੁਸਾਰ 20 ਜਵਾਨ ਸ਼ਹੀਦ ਹੋਏ ਹਨ ।

The post ਚੀਨ ਨਾਲ ਗੱਲਬਾਤ ਬੇਨਤੀਜਾ, ਅਲਰਟ ‘ਤੇ ਭਾਰਤੀ ਫੌਜ, ਅੱਜ ਜਾਰੀ ਹੋਵੇਗੀ ਸ਼ਹੀਦਾਂ ਦੀ ਸੂਚੀ appeared first on Daily Post Punjabi.



Previous Post Next Post

Contact Form