ਨਵੇਂ ਐਪੀਸੋਡਜ਼ ਦੇ ਨਾਲ ਵਾਪਿਸ ਆਇਆ ਖਤਰੋਂ ਕੇ ਖਿਲਾੜੀ, ਐਲੀਮੀਨੇਸ਼ਨ ਸਟੰਟ ਕਰਦੇ ਵਿਖਾਈ ਦੇਣਗੇ ਸ਼ਿਵਿਨ

khtron khiladi shivin new task:ਲਾਕਡਾਊਨ ਤੋਂ ਬਾਅਦ ਟੀਵੀ ਇੰਡਸਟਰੀ ਫਿਰ ਪਟਰੀ ਤੇ ਵਾਪਿਸ ਆਉਂਦੇ ਹੋਏ ਦਿਖਾਈ ਦੇ ਰਹੀ ਹੈ।ਲੰਬੇ ਸਮੇਂ ਬਾਅਦ ਦਰਸ਼ਕਾਂ ਨੂੰ ਫੇਵਰੇਟ ਸ਼ੋਅ ਖਤਰੋਂ ਕੇ ਖਿਲਾੜੀ ਦੇ ਨਵੇਂ ਐਪੀਸੋਡਜ਼ ਦੇਖਣ ਨੂੰ ਮਿਲਣਗੇ।ਸ਼ੋਅ ਦੇ ਨਾਲ ਜੁੜੇ ਕੰਟੈਸਟੈਂਟ ਵੀ ਹੁਣ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ।ਇਸ ਕੜੀ ਵਿੱਚ ਸ਼ਿਵਿਨ ਨਾਰੰਗ ਨੇ ਵੀ ਪੋਸਟ ਸ਼ੇਅਰ ਕਰ ਆਪਣੀ ਖੁਸ਼ੀ ਜਾਹਿਰ ਕੀਤੀ ਹੈ। ਸ਼ਿਵਿਨ ਨਾਰੰਗ ਦੀ ਖਤਰੋਂ ਕੇ ਖਿਲਾੜੀ ਵਿੱਚ ਵਧੀਆ ਜਰਨੀ ਦੇਖਣ ਨੂੰ ਮਿਲਦੀ ਹੈ।ਅਦਾਕਾਰ ਨੇ ਕਈ ਮੁਸ਼ਕਿਲ ਟਾਸਕ ਨੂੰ ਕਰ ਸਾਰਿਆਂ ਨੂੰ ਹੈਰਾਨ ਅਤੇ ਇੰਪਰੈਸ ਕੀਤਾ ਹੈ।

ਸ਼ਿਵਿਨ ਨੇ ਆਪਣੇ ਕਈ ਵਾਰ ਡਰ ਤੇ ਕਾਬੂ ਪਾ ਲਿਆ ਹੈ ਪਰ ਹੁਣ ਉਨ੍ਹਾਂ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ, ਅਦਾਕਾਰ ਦੀ ਇੱਕ ਗਲਤੀ ਉਨ੍ਹਾਂ ਨੂੰ ਸ਼ੋਅ ਤੋਂ ਬਾਹਰ ਦਾ ਰਾਹ ਦਿਖਾ ਸਕਦੀ ਹੈ। ਜੀ ਹਾਂ , ਲਾਕਡਾਊਨ ਤੋਂ ਬਾਅਦ ਹੁਣ ਜਦੋਂ ਖਤਰੋਂ ਕੇ ਖਿਲਾੜੀ ਫਿਰ ਦਿਖਾਇਆ ਜਾਵੇਗਾ। ਸ਼ੋਅ ਵਿੱਚ ਸਿੱਧੇ ਐਲੀਮੀਨੇਸ਼ਨ ਸਟੰਟ ਹੋਣਗੇ ਭਾਵ ਜੇਕਰ ਖਰਾਬ ਪਰਫਾਰਮ ਕੀਤਾ ਤਾਂ ਸ਼ੋਅ ਛੱਡ ਜਾਣਾ ਪਵੇਗਾ। ਹੁਣ ਸ਼ਿਵਿਨ ਨਾਰੰਗ ਨੂੰ ਇਸ ਗੱਲ ਦਾ ਅਹਿਸਾਸ ਹੈ, ਇਸਲਈ ਸੋਸ਼ਲ ਮੀਡੀਆ ਤੇ ਐਲੀਮੀਨੇਸ਼ਨ ਟਾਸਕ ਨੂੰ ਲੈ ਕੇ ਉਨ੍ਹਾਂ ਨੇ ਇੱਕ ਸਪੈਸ਼ਲ ਪੋਸਟ ਸ਼ੇਅਰ ਕੀਤੀ ਹੈ।

ਸ਼ਿਵਿਨ ਨੇ ਟਾਸਕ ਨਾਲ ਜੁੜੀ ਆਪਣੀਆਂ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰ ਵਿੱਚ ਸ਼ਿਵਿਨ ਟਾਸਕ ਦੇ ਲਈ ਤਿਆਰ ਹੋ ਰਹੇ ਹਨ। ਉਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਸ਼ਿਵਿਨ ਲਿਖਦੇ ਹਨ ਕਿ ਐਲੀਮੀਨੇਸ਼ਨ ਸਟੰਟ ਤੋਂ ਪਹਿਲਾਂ ਵਾਲਾ ਲੁਕ।ਮੈਨੂੰ ਨਹੀਂ ਪਤਾ ਕਿ ਮੈਂ ਅੱਜ ਘਰ ਚਲਾ ਜਾਵਾਂਗਾ ਜਾਂ ਫਿਰ ਆਪਣੀ ਪਾਰੀ ਲਗਾਤਾਰ ਜਾਰੀ ਰੱਖਾਂਗਾ।ਪਰ ਇਸ ਗੱਲ ਦਾ ਭਰੋਸਾ ਦਿੰਦਾ ਹਾਂ ਕਿ ਦਿਲ ਤੋਂ ਪਰਫਾਰਮ ਕਰਾਂਗਾ।ਤੁਹਾਨੂੰ ਹਮੇਸ਼ਾ ਯਾਦ ਰਹੇਗਾ।

khtron khiladi shivin new task

ਉੱਥੇ ਹੀ ਸ਼ਿਵਿਨ ਨੇ ਕੁੱਝ ਦਿਨਾਂ ਪਹਿਲਾਂ ਇੱਕ ਵੀਡੀਓ ਦੇ ਜਰੀਏ ਵੀ ਸਾਰਿਆਂ ਨੂੰ ਖਤਰੋਂ ਕੇ ਖਿਲਾੜੀ ਦੇ ਨਵੇਂ ਐਪੀਸੋਡਜ਼ ਦੇਖਣ ਨੂੰ ਅਪੀਲ ਕੀਤੀ ਸੀ ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਆਉਣ ਵਾਲੇ ਐਪੀਸੋਡਜ਼ ਵਿੱਚ ਹੋਰ ਜਿਆਦਾ ਖਤਰਾ ਅਤੇ ਮਸਤੀ ਵੇਖਣ ਨੂੰ ਮਿਲੇਗੀ। ਉਂਝ ਦੱਸ ਦੇਈਏ ਕਿ ਸ਼ਿਵਿਨ ਦੇ ਲਈ ਖਤਰੋਂ ਕੇ ਖਿਲਾੜੀ ਕਾਫੀ ਮੁਸ਼ਕਿਲ ਸਾਬਿਤ ਹੋਇਆ ਹੈ।ਅਦਾਕਾਰ ਨੂੰ ਪਾਣੀ ਤੋਂ ਵੀ ਡਰ ਲੱਗਦਾ ਹੈ  ਅਤੇ ਚੂਹਿਆਂ ਤੋਂ ਵੀ।ਅਜਿਹੇ ਵਿੱਚ ਕਈ ਐਪੀਸੋਡਜ਼ ਵਿੱਚ ਸ਼ਿਵਿਨ ਨੂੰ ਸੰਘਰਸ਼ ਕਰਦੇ ਹੋਏ ਵੀ ਦੇਖਿਆ ਗਿਆ ਸੀ।

khtron khiladi shivin new task

The post ਨਵੇਂ ਐਪੀਸੋਡਜ਼ ਦੇ ਨਾਲ ਵਾਪਿਸ ਆਇਆ ਖਤਰੋਂ ਕੇ ਖਿਲਾੜੀ, ਐਲੀਮੀਨੇਸ਼ਨ ਸਟੰਟ ਕਰਦੇ ਵਿਖਾਈ ਦੇਣਗੇ ਸ਼ਿਵਿਨ appeared first on Daily Post Punjabi.



Previous Post Next Post

Contact Form