ਪੰਜਾਬੀ ਗਾਇਕਾ ਨਿਸ਼ਾ ਬਾਨੋ ਮਨਾ ਰਹੀ ਅੱਜ ਆਪਣਾ ਜਨਮਦਿਨ, ਦੋਸਤਾਂ ਨੇ ਦਿੱਤਾ ਇਹ ਖਾਸ ਸਰਪ੍ਰਾਈਜ

nisha bano birthday surprise:ਪੰਜਾਬੀ ਇੰਡਸਟਰੀ ਦੀ ਮਲਟੀ ਟੈਲੇਂਟਿਡ ਅਦਾਕਾਰਾ , ਗਾਇਕਾ ਨਿਸ਼ਾ ਬਾਨੋ ਅੱਜ ਆਪਣਾ ਬਰਥਡੇ ਮਨਾ ਰਹੀ ਹੈ, ਤੁਹਾਨੂੰ ਦੱਸ ਦੇਈਏ ਕਿ ਨਿਸ਼ਾ ਬਾਨੋ ਨੂੰ ਦੇਸੀ ਕੁਈਨ ਦੇ ਨਾਲ ਵੀ ਜਾਣਿਆ ਜਾਂਦਾ ਹੈ।ਮਾਡਲ, ਐਕਟ੍ਰੈਸ , ਸਿੰਗਰ ਨਿਸ਼ਾ ਬਾਨੋ ਨੂੰ ਕਿਹੜੇ ਨਾਮ ਨਾਲ ਬੁਲਾਈਏ, ਤੁਹਾਨੂੰ ਦੱਸ ਦੇਈਏ ਕਿ ਅਦਾਕਾਰਾ ਨਿਸ਼ਾ ਬਾਨੋ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ।ਜਿਵੇਂ ਕਿ ਆਫ ਲਿਮਟ, ਦਿਲ ਅਰਮਾਨੀ, ਓਹੀ ਬੋਲਦੀ, ਤੇਰੇ ਕਰਕੇ,ਅੜਬ ਜੱਟੀ ਵਰਗੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ।

nisha bano birthday surprise

ਪੰਜਾਬੀ ਇੰਡਸਟਰੀ ਦੀ ਮਲਟੀ ਟੈਲੇਂਟਡ ਅਦਾਕਾਰਾ ਤੇ ਗਾਇਕਾ ਨਿਸ਼ਾ ਬਾਨੋ ਅੱਜ ਆਪਣਾ ਜਨਮ ਦਿਨ ਮਨਾ ਰਹੇ ਨੇ । ਉਨ੍ਹਾਂ ਦੇ ਖ਼ਾਸ ਮਿੱਤਰ ਸਮੀਰ ਮਾਹੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਤਸਵੀਰ ਪੋਸਟ ਕਰਕੇ ਨਿਸ਼ਾ ਬਾਨੋ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ ।ਇਹ ਹੀ ਨਹੀਂ ਉਹ ਗਾਇਕੀ ਤੋਂ ਇਲਾਵਾ ਉਹ ਫਿਲਮਾਂ ਵਿੱਚ ਕਾਫੀ ਸਰਗਰਮ  ਨੇ ਤੇ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੇ ਹਨ ਜੀ ਹਾਂ ਉਨ੍ਹਾਂ ਨੇ ਕਈ ਫਿਲਮਾਂ ਵਿੱਚ ਆਪਣੀ ਅਦਾਕਾਰੀ ਨਾਲ ਖੂਬ ਧਮਾਲਾਂ ਪਾਈਆਂ ਹਨ , ਜਿਵੇਂ ਕਿ ਜੱਟ ਐਂਡ ਜੂਲੀਅਟ, ਜੱਟ ਏਅਰਵੇਜ਼, ਨਿੱਕਾ ਜ਼ੈਲਦਾਰ, ਮੈਂ ਤੇਰੀ ਤੂੰ ਮੇਰਾ, ਬਾਜ਼ ਤੇ ਸੁਰਖ਼ੀ ਬਿੰਦੀ ਸਣੇ ਕਈ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੇ ਹਨ ।

ਉੱਥੇ ਹੀ ਗੱਲ ਕਰੀਏ ਨਿਸ਼ਾ ਬਾਨੋ ਦੇ ਸੋਸ਼ਲ ਮੀਡੀਆ ਤੇ ਐਕਟਿਵ ਰਹਿਣ ਦੀ ਤਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂ ਉੱਤੇ ਆਪਣੇ ਦੋਸਤਾਂ ਵੱਲੋਂ ਦਿੱਤਾ ਸਰਪ੍ਰਾਈਜ਼ ਲਈ ਧੰਨਵਾਦ ਕਰਦੇ ਹੋਏ ਜਨਮਦਿਨ ਦੀਆਂ ਕੁਝ ਵੀਡੀਓ ਸ਼ੇਅਰ ਕੀਤੀਆਂ ਨੇ । ਵੀਡੀਓ ‘ਚ ਦੇਖ ਸਕਦੇ ਹੋਏ ਨਿਸ਼ਾ ਬਾਨੋ ਕੇਕ ਕੱਟਦੇ ਹੋਏ ਨਜ਼ਰ ਆ ਰਹੇ ਨੇ । ਇਸ ਵੀਡੀਓ ‘ਚ ਪੰਜਾਬੀ ਗਾਇਕ ਸਮੀਰ ਮਾਹੀ ਤੇ ਕੁਝ ਹੋਰ ਦੋਸਤ ਵੀ ਨਜ਼ਰ ਆ ਰਹੇ ਨੇ । ਰਾਤ ਤੋਂ ਹੀ ਨਿਸ਼ਾ ਬਾਨੋ ਨੂੰ ਜਨਮਦਿਨ ਦੀਆਂ ਵਧਾਈਆਂ ਵਾਲੇ ਮੈਸੇਜਾਂ ਦਾ ਤਾਂਤਾ ਲੱਗਿਆ ਹੋਇਆ ਹੈ । ਇਹ ਹੀ ਨਹੀਂ ਉਨ੍ਹਾਂ ਦੇ ਖਾਸ ਮਿੱਤਰ ਸਮੀਰ ਮਾਹੀ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਤਸਵੀਰ ਪੋਸਟ ਕਰਕੇ ਨਿਸ਼ਾ ਬਾਨੋ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ।

 

The post ਪੰਜਾਬੀ ਗਾਇਕਾ ਨਿਸ਼ਾ ਬਾਨੋ ਮਨਾ ਰਹੀ ਅੱਜ ਆਪਣਾ ਜਨਮਦਿਨ, ਦੋਸਤਾਂ ਨੇ ਦਿੱਤਾ ਇਹ ਖਾਸ ਸਰਪ੍ਰਾਈਜ appeared first on Daily Post Punjabi.



source https://dailypost.in/news/entertainment/pollywood/nisha-bano-birthday-surprise/
Previous Post Next Post

Contact Form