Ludhiana heroin smugglers arrested: ਲੁਧਿਆਣਾ ਪੁਲਸ ਦੀ ਸਪੈਸ਼ਲ ਟਾਸਕ ਫੋਰਸ ਨੇ ਕਰੋੜਾਂ ਰੁਪਏ ਦੀ ਹੈਰੋਇਨ ਸਮੇਤ 2 ਨਸ਼ਾ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਇੱਥੇ 3 ਕਰੋੜ ਰੁਪਏ ਦੀ ਹੈਰੋਇਨ ਸਮੇਤ 2 ਨਸ਼ਾ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਖਿਲਾਫ ਮੋਹਾਲੀ ਐੱਸ.ਟੀ.ਐੱਫ ਪੁਲਸ ਥਾਣੇ ‘ਚ ਐੱਨ.ਡੀ.ਪੀ.ਐੱਸ ਐਕਟ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਦੋਵੇਂ ਨਸ਼ਾ ਸਮੱਗਲਰ ਪਿਛਲੇ 3-4 ਸਾਲਾਂ ਤੋਂ ਹੈਰੋਇਨ ਵੇਚਣ ਦੇ ਨਾਲ ਖੁਦ ਵੀ ਨਸ਼ਾ ਕਰਨ ਦੇ ਆਦੀ ਹਨ।
ਇਸ ਸਬੰਧੀ ਐੱਸ.ਟੀ.ਐੱਫ ਦੇ ਏ.ਆਈ.ਜੀ ਸੁਨੇਹਦੀਪ ਸ਼ਰਮਾ ਨੇ ਜਾਣਕਾਰੀ ਦਿੱਤੀ ਹੈ ਕਿ ਮਿਲੀ ਜਾਣਕਾਰੀ ਦੇ ਆਧਾਰ ‘ਤੇ 2 ਨਸ਼ਾ ਸਮੱਗਲਰ ਹੈਰੋਇਨ ਦੀ ਖੇਪ ਲੈ ਕੇ ਮੋਟਰਸਾਈਕਲ ਰਾਹੀਂ ਵਿਜੇ ਨਗਰ ਟਿੱਬਾ ਇਲਾਕੇ ਵੱਲ ਜਾ ਰਹੇ ਸੀ। ਇਸ ਦੌਰਾਨ ਮੌਕੇ ‘ਤੇ ਥਾਣੇਦਾਰ ਨਰੇਸ਼ ਕੁਮਾਰ ਨੇ ਪਾਰਟੀ ਸਮੇਤ ਪਹੁੰਚੇ ਅਤੇ ਸ਼ੱਕ ‘ਤੇ ਆਧਾਰ ‘ਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਨੂੰ ਰੋਕਿਆ ਗਿਆ, ਜਿਨ੍ਹਾਂ ਦੀ ਚੈਂਕਿੰਗ ਕਰਨ ‘ਤੇ 615 ਗ੍ਰਾਮ ਹੈਰੋਇਨ, ਇਕ ਇਲੈਕਟ੍ਰੋਨਿਕ ਕੰਢਾ ਅਤੇ 25 ਖਾਲੀ ਲਿਫਾਫੇ ਬਰਾਮਦ ਕੀਤੇ ਗਏ। ਪੁਲਸ ਨੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ। ਇਨ੍ਹਾਂ ਨਸ਼ਾ ਸਮੱਗਲਰਾਂ ‘ਚੋਂ ਇਕ ਦੀ ਪਛਾਣ ਰਾਜ ਕੁਮਾਰ ਰਾਜੂ (52) ਪੁੱਤਰ ਅਜੀਤ ਸਿੰਘ ਜੋ ਕਿ ਵਿਜੇ ਨਗਰ ਟਿੱਬਾ ਅਤੇ ਦੂਜਾ ਸੁਮੀਤ ਕੁਮਾਰ (22) ਪੁੱਤਰ ਓਮ ਪ੍ਰਕਾਸ਼ ਜੋ ਕਿ ਨਿਊ ਕੁਲਦੀਪ ਨਗਰ ਬਸਤੀ ਜੋਧੇਵਾਲ ਵਜੋਂ ਹੋਈ।
The post ਕਰੋੜਾਂ ਰੁਪਏ ਦੀ ਹੈਰੋਇਨ ਸਮੇਤ 2 ਨਸ਼ਾ ਸਮੱਗਲਰ ਕੀਤੇ ਗ੍ਰਿਫਤਾਰ appeared first on Daily Post Punjabi.
source https://dailypost.in/news/punjab/malwa/ludhiana-heroin-smugglers-arrested/