25 ਸਾਲਾਂ ਤੋਂ ਸੰਗੀਤ ਦੀ ਦੁਨੀਆ ਦਾ ਮਸ਼ਹੂਰ ਨਾਮ ਹੈ ਵਿਸ਼ਾਲ ਦਦਲਾਨੀ, ਇੰਝ ਬਣੀ ਸ਼ੇਖਰ ਨਾਲ ਜੋੜੀ

vishal unknown shekhar jodi:ਸੰਗੀਤ ਦੀ ਦੁਨੀਆ ਵਿੱਚ ਪਹੁੰਚਿਆ ਹੋਇਆ ਨਾਮ ਹੈ ਵਿਸ਼ਾਲ ਦਦਲਾਨੀ। ਕਈ ਸਾਰੀਆਂ ਫਿਲਮਾਂ ਵਿੱਚ ਮਿਊਜਿਕ ਦੇਣ ਦੇ ਨਾਲ-ਨਾਲ ਉਹ ਗੀਤ ਵੀ ਗਾ ਚੁੱਕੇ ਹਨ।ਇਸਦੇ ਇਲਾਵਾ ਉਹ ਇੰਡੀਪੈਂਡੇਂਟ ਪਰਫਾਰਮਰ ਤਾਂ ਹੈ ਹੀ।ਕਈ ਸਾਰੇ ਪਾਪੂਲਰ ਰਿਐਲਿਟੀ ਸ਼ੋਅ ਵਿੱਚ ਉਹ ਜੱਜ ਦੀ ਭੂਮਿਕਾ ਵਿੱਚ ਨਜ਼ਰ ਆ ਚੁੱਕੀ ਹੈ।ਵਿਸ਼ਾਲ ਨੇ ਸਾਲ 1994 ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਚਾਰ ਲੋਕਾਂ ਦਾ ਇੱਕ ਬੈਂਡ ਸੀ ਜਿਸਦਾ ਨਾਮ ਸੀ ਪੈਂਟਾਗ੍ਰਾਮ। ਵਿਸ਼ਾਲ ਦਾ ਇਹ ਗਰੁੱਪ ਟ੍ਰੈਂਡ ਸੈਟਰ ਸਾਬਿਤ ਹੋਇਆ ਅਤੇ ਇੰਡੋ ਰੋਕ ਬੈਂਡ ਨੂੰ ਭਾਰਤ ਵਿੱਚ ਸਥਾਪਿਤ ਕਰਨ ਵਿੱਚ ਖਾਸ ਰੋਲ ਨਿਭਾਇਆ।ਉਸ ਦੌਰਾਨ ਬੈਂਡ ਨੇ ਚੰਗੀ ਖਾਸੀ ਪਾਪੂਲੈਰਿਟੀ ਹਾਸਿਲ ਕੀਤੀ ਸੀ। ਫਿਲਮਾਂ ਵਿੱਚ ਵਿਸ਼ਾਲ ਦੀ ਗੱਡੀ ਖੂਬ ਤੇਜੀ ਨਾਲ ਭੱਜੀ।

ਇੱਕ ਕੰਪੋਜਰ ਹੋਣ ਦੇ ਨਾਲ ਹੀ ਉਨ੍ਹਾਂ ਨੇ ਕਈ ਗੀਤ ਵੀ ਗਾਏ ਅਤੇ ਕਈ ਗੀਤਾਂ ਨੂੰ ਲਿਰਿਕਸ ਵੀ ਦਿੱਤੇ। ਪਰ ਅੱਜ ਜੇਕਰ ਵਿਸ਼ਾਲ ਦਾ ਨਾਮ ਲਿਆ ਜਾਂਦਾ ਹੈ ਤਾਂ ਉਸਦੇ ਨਾਲ ਇੱਕ ਹੋਰ ਨਾਮ ਜੁੜ ਜਾਂਦਾ ਹੈ ਅਤੇ ਉਹ ਨਾਮ ਹੈ ਸ਼ੇਖਰ ਦਾ।ਪੂਰਾ ਨਾਮ ਹੈ ਸ਼ੇਖਰ ਰਵਜਿਆਨੀ।ਜੋੜੀ ਨੂੰ ਵਿਸ਼ਾਲ, ਸ਼ੇੇਖਰ ਦੇ ਨਾਮ ਤੋਂ ਸੰਗੀਤ ਜਗਤ ਵਿੱ ਜਾਣਿਆ ਜਾਂਦਾ ਹੈ।ਪਾਪਲੂਰ ਹੋਣ ਦੇ ਨਾਲ-ਨਾਲ ਉਹ ਇੱਕ ਕਾਮਯਾਬ ਸੰਗੀਤਕਾਰ ਜੋੜੀ ਵੀ ਹੈ।

vishal unknown shekhar jodi

 ਇਸ ਤਰ੍ਹਾਂ ਸ਼ੁਰੂ ਹੋਇਆ ਵਿਸ਼ਾਲ-ਸ਼ੇਖਰ ਦਾ ਸੰਗੀਤਕ ਸਫਰ-ਜੇਕਰ 25 ਸਾਲਾਂ ਤੋਂ ਮਿਊਜਿਕ ਇੰਡਸਟਰੀ ਵਿੱਚ ਵਿਸ਼ਾਲ ਐਕਟਿਵ ਹਨ ਤਾਂ ਵਿਸ਼ਾਲ ਅਤੇ ਸ਼ੇਖਰ ਦੀ ਜੋੜੀ ਨੂੰ ਵੀ ਇੰਡਸਟਰੀ ਵਿੱਚ ਲਗਭਗ ਦੋ ਦਹਾਕੇ ਤਾਂ ਹੋ ਹੀ ਗਏ ਹਨ।ਇੱਕ ਪੁਰਾਣੇ ਇੰਟਰਵਿਊ ਵਿੱਚ ਸ਼ੇਖਰ ਦੇ ਬਾਰੇ ਵਿਚ ਗੱਲ ਕਰਦੇ ਹੋਏ ਕਿਹਾ ਸੀ ਕਿ ਇੱਕ ਸਮਾਂ ਅਜਿਹਾ ਸੀ ਜਦੋਂ ਆਪਣੇ ਕਾਲਜ ਟਾਈਮ ਵਿੱਚ ਮੇਰੀ ਪਹਿਚਾਣ ਇੱਕ ਗੁੰਡੇ ਦੇ ਮਾਫਿਕ ਦੀ ਸੀ।ਮੈਂ ਬੈਸਿਕ ਗਿਟਾਰ ਵਜਾਉੰਦਾ ਸੀ ਅਤੇ ਉਸ ਤੋਂ ਮੈਨੂੰ ਬਹੁਤ ਸਾਂਤੀ ਮਿਲਦੀ ਸੀ।

ਮੇਰੇ ਇਸ ਹੀ ਸੁਕੂਨ ਨੇ ਹੌਲੇ-ਹੌਲੇ ਪੈਂਟਾਗ੍ਰਾਮ ਦਾ ਨਾਮ ਲੈ ਲਿਆ।ਮੇਰੇ ਬੈਂਡ ਦੇ ਡ੍ਰਮਰ ਸਿਰਾਜ ਨੇ ਮੇਰੀ ਮੁਲਾਕਾਤ ਰਾਜ ਕੌਸ਼ਲ ਦੇ ਨਾਲ ਕਰਵਾਈ। ਤੁਹਾਨੂੰ ਦੱਸ ਦੇਈਏ ਕਿ ਰਾਜ ਕੌਸ਼ਲ ਇੱਕ ਫਿਲਮ ਬਣਾ ਰਹੇ ਸੀ ਜਿਸਦਾ ਨਾਮ ਸੀ ਕਭੀ ਕਭੀ। ਮੈਂ ਸ਼ੇਖਰ ਨਾਲ ਪਹਿਲਾਂ ਵੀ ਮਿਲ ਚੁੱਕਿਆ ਸੀ। ਅਸੀਂ ਇਸ ਫਿਲਮ ਵਿੱਚ ਇਕੱਠੇ ਕੰਮ ਕਰ ਰਹੇ ਸੀ । ਉਸ ਦੌਰਾਨ ਸਾਡਾ ਤਾਲਮੇਲ ਚੰਗਾ ਬਣਿਆ ਅਤੇ ਅਸੀਂ ਫੈਸਲਾ ਲਿਆ ਕਿ ਭਵਿੱਖ ਵਿੱਚ ਵੀ ਅਸੀਂ ਦੋਵੇਂ ਇਕੱਠੇ ਕੰਮ ਕਰਾਂਗੇ। ਦੱਸ ਦੇਈਏ ਕਿ ਦੋਹਾਂ ਦੀ ਜੋੜੀ ਨੇ ਫਿਲਮ ਬਲਫ ਮਾਸਟਰ, ਸਲਾਮ ਨਮਸਤੇ, ਦੋਸਤਾਨਾ , ਅੰਜਾਨਾ ਅੰਜਾਨੀ , ਝਨਕਾਰ ਬੀਟਸ, ਦਸ, ਸਟੂਡੈਂਟ ਆਫ ਦ ਯੀਅਰ, ਚੈਨੱਈ ਐਕਸਪ੍ਰੈਸ਼ ਅਤੇ ਬੈਂਗ ਬੈਂਗ ਵਰਗੀਆਂ ਫਿਲਮਾਂ ਵਿੱਚ ਮਿਊਜਿਕ ਦਿੱਤਾ ਹੈ।

vishal unknown shekhar jodi

The post 25 ਸਾਲਾਂ ਤੋਂ ਸੰਗੀਤ ਦੀ ਦੁਨੀਆ ਦਾ ਮਸ਼ਹੂਰ ਨਾਮ ਹੈ ਵਿਸ਼ਾਲ ਦਦਲਾਨੀ, ਇੰਝ ਬਣੀ ਸ਼ੇਖਰ ਨਾਲ ਜੋੜੀ appeared first on Daily Post Punjabi.



Previous Post Next Post

Contact Form