ਦੇਸ਼ ‘ਚ ਪਹਿਲੀ ਵਾਰ ਟੁੱਟਿਆ ਮੌਤਾਂ ਦਾ ਰਿਕਾਰਡ, ਇੱਕ ਦਿਨ ‘ਚ 2003 ਮੌਤਾਂ, 10974 ਨਵੇਂ ਮਾਮਲੇ

India reports 2003 deaths: ਨਵੀਂ ਦਿੱਲੀ: ਦੇਸ਼ ਭਰ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ । ਇਸ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਸਾਢੇ 3 ਲੱਖ ਦੇ ਪਾਰ ਜਾ ਪਹੁੰਚੀ ਹੈ । ਸਿਹਤ ਮੰਤਰਾਲਾ ਵਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ ਰਿਕਾਰਡ 2003 ਲੋਕਾਂ ਦੀ ਮੌਤ ਹੋਈ ਹੈ, ਜਿਸ ਤੋਂ ਬਾਅਦ ਮੌਤਾਂ ਦਾ ਅੰਕੜਾ 11,903 ‘ਤੇ ਪਹੁੰਚ ਗਿਆ ਹੈ। ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਦੇਸ਼ ਵਿੱਚ ਹੁਣ ਤੱਕ 3,54,065 ਲੋਕ ਕੋਰੋਨਾ ਨਾਲ ਪੀੜਤ ਹੋ ਚੁੱਕੇ ਹਨ, ਜਦਕਿ 1,86,935 ਲੋਕ ਠੀਕ ਹੋ ਚੁੱਕੇ ਹਨ । ਉਥੇ ਹੀ ਹੁਣ ਦੇਸ਼ ਵਿੱਚ 1,55,227 ਸਰਗਰਮ ਮਾਮਲੇ ਹਨ । ਪਿਛਲੇ 24 ਘੰਟਿਆਂ ਵਿੱਚ 10,974 ਨਵੇਂ ਮਾਮਲੇ ਸਾਹਮਣੇ ਆਏ ਹਨ । ਦੇਸ਼ ਵਿੱਚ ਇੱਕ ਦਿਨ ਵਿੱਚ 2003 ਮੌਤਾਂ ਦਾ ਇੰਨਾ ਵੱਡਾ ਅੰਕੜਾ ਇਸ ਲਈ ਆਇਆ ਹੈ, ਕਿਉਂਕਿ ਮਹਾਰਾਸ਼ਟਰ ਨੇ ਸੂਬੇ ਦੀਆਂ ਮੌਤਾਂ ਦੇ ਅੰਕੜੇ ਵਿੱਚ ਕਰੀਬ 1400 ਮੌਤਾਂ ਹੋਰ ਜੋੜ ਦਿੱਤੀਆਂ ਸਨ।  

India reports 2003 deaths
India reports 2003 deaths

ਦਰਅਸਲ, ਦੇਸ਼ ਵਿੱਚ ਪਹਿਲੀ ਵਾਰ ਇੱਕ ਦਿਨ ਵਿੱਚ ਸਭ ਤੋਂ ਜ਼ਿਆਦਾ ਮੌਤਾਂ ਦਰਜ ਕੀਤੀਆਂ ਗਈਆਂ ਹਨ । ਉੱਥੇ ਹੀ ਕੋਰੋਨਾ ਪੀੜਤਾਂ ਦੇ ਹਿਸਾਬ ਨਾਲ ਭਾਰਤ ਦੁਨੀਆ ਦਾ ਚੌਥਾ ਸਭ ਤੋਂ ਪ੍ਰਭਾਵਿਤ ਦੇਸ਼ ਹੈ । ਅਮਰੀਕਾ, ਬ੍ਰਾਜ਼ੀਲ, ਰੂਸ ਤੋਂ ਬਾਅਦ ਕੋਰੋਨਾ ਮਹਾਮਾਰੀ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ਾਂ ਵਿੱਚ ਭਾਰਤ ਚੌਥੇ ਨੰਬਰ ‘ਤੇ ਹੈ ।

India reports 2003 deaths
India reports 2003 deaths

ਹੁਣ ਮਹਾਰਾਸ਼ਟਰ ਵਿੱਚ ਮਰਨ ਵਾਲਿਆਂ ਦੀ ਕੁੱਲ ਗਿਣਤੀ 5 ਹਜ਼ਾਰ 537 ਹੋ ਗਈ ਹੈ । ਪੁਸ਼ਟੀ ਕੀਤੇ ਕੇਸਾਂ ਦੀ ਗਿਣਤੀ 1 ਲੱਖ 13 ਹਜ਼ਾਰ 445 ਹੈ, ਜਿਸ ਵਿੱਚ ਸਰਗਰਮ ਕੇਸਾਂ ਦੀ ਗਿਣਤੀ 50 ਹਜ਼ਾਰ ਤੋਂ ਵੱਧ ਹੈ । ਇਸ ਦੇ ਨਾਲ ਹੀ 57 ਹਜ਼ਾਰ ਤੋਂ ਜ਼ਿਆਦਾ ਲੋਕ ਠੀਕ ਹੋ ਚੁੱਕੇ ਹਨ । ਇਕੱਲੇ ਮੁੰਬਈ ਵਿੱਚ ਕੋਰੋਨਾ ਕੇਸਾਂ ਦੀ ਕੁੱਲ ਗਿਣਤੀ 60 ਹਜ਼ਾਰ ਤੋਂ ਵੱਧ ਹੈ, ਜਿਸ ਵਿਚ 3168 ਲੋਕਾਂ ਦੀ ਮੌਤ ਹੋ ਚੁੱਕੀ ਹੈ।

India reports 2003 deaths

ਇਸ ਤੋਂ ਇਲਾਵਾ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 1859 ਨਵੇਂ ਕੇਸ ਸਾਹਮਣੇ ਆਏ ਅਤੇ 93 ਮਰੀਜ਼ਾਂ ਦੀ ਮੌਤ ਹੋ ਗਈ । ਇਹ ਇੱਕ ਦਿਨ ਵਿੱਚ ਸਭ ਤੋਂ ਵੱਧ ਮਰਨ ਵਾਲਿਆਂ ਦੀ ਗਿਣਤੀ ਹੈ। ਹੁਣ ਮਰੀਜ਼ਾਂ ਦੀ ਕੁੱਲ ਗਿਣਤੀ 44 ਹਜ਼ਾਰ 688 ਹੋ ਗਈ ਹੈ, ਜਦਕਿ 16 ਹਜ਼ਾਰ 500 ਵਿਅਕਤੀ ਠੀਕ ਹੋ ਚੁੱਕੇ ਹਨ।

The post ਦੇਸ਼ ‘ਚ ਪਹਿਲੀ ਵਾਰ ਟੁੱਟਿਆ ਮੌਤਾਂ ਦਾ ਰਿਕਾਰਡ, ਇੱਕ ਦਿਨ ‘ਚ 2003 ਮੌਤਾਂ, 10974 ਨਵੇਂ ਮਾਮਲੇ appeared first on Daily Post Punjabi.



source https://dailypost.in/news/national/india-reports-2003-deaths/
Previous Post Next Post

Contact Form